ਅਮਰੀਕਾ ’ਚ ਭਗਵੰਤ ਮਾਨ ਦੀ ਧੀ ਨੂੰ ਕਿਸ ਨੇ ਦਿੱਤੀ ਧਮਕੀ? ਕਿਸ ਨੇ ਕੱਢੀਆਂ ਗਾਲ੍ਹਾਂ? ਪੜ੍ਹੋ ਵੇਰਵਾ
ਚੰਡੀਗੜ੍ਹ, 30 ਮਾਰਚ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰੀਕਾ ਰਹਿੰਦੀ ਧੀ ਸੀਰਤ ਕੌਰ ਮਾਨ ਨੂੰ ਕੁਝ ਲੋਕਾਂ ਨੇ ਫੋਨ ਕਰ ਕੇ ਗਾਲ੍ਹਾਂ ਕੱਢੀਆਂ ਹਨ। ਇਹ ਕਾਰਵਾਈ ਉਹਨਾਂ ਵੱਲੋਂ ਪੰਜਾਬ ਵਿਚ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਸ਼ੁਰੂ ਕੀਤੀ ਗਈ ਪੁਲਿਸ ਕਾਰਵਾਈ ਦੇ ਪ੍ਰਤੀਕਰਮ ਵਜੋਂ ਕੀਤੀ ਗਈ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਐਡਵੋਕੇਟ ਹਰਮੀਤ ਕੌਰ ਬਰਾੜ ਨੇ ਬਾਬੂਸ਼ਾਹੀ ਨੈਟਵਰਕ ਨਾਲ ਗੱਲਬਾਤ ਵਿਚ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਮਰੀਕਾ ’ਚ ਭਗਵੰਤ ਮਾਨ ਦੀ ਧੀ ਨੂੰ ਕਿਸ ਨੇ ਦਿੱਤੀ ਧਮਕੀ? ਕਿਸ ਨੇ ਕੱਢੀਆਂ ਗਾਲ੍ਹਾਂ? ਪੜ੍ਹੋ ਵੇਰਵਾ (ਵੀਡੀਓ ਵੀ ਦੇਖੋ)
ਭਗਵੰਤ ਮਾਨ ਦੀ ਤਲਾਕਸ਼ੁਦਾ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਆਪਣੀ ਧੀ ਸੀਰਤ ਕੌਰ ਮਾਨ ਤੇ ਪੁੱਤਰ ਦਿਲਸ਼ਾਨ ਨਾਲ ਕਈ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਰਿਪੋਰਟ ਮੁਤਾਬਕ ਇੰਦਰਪ੍ਰੀਤ ਕੌਰ ਗਰੇਵਾਲ ਨੇ ਵੀ ਐਡਵੋਕੇਟ ਬਰਾੜ ਦੀ ਇਸ ਮਾਮਲੇ ’ਤੇ ਪਾਈ ਪੋਸਟ ਸ਼ੇਅਰ ਕਰ ਕੇ ਉਹਨਾਂ ਦਾ ਧੰਨਵਾਦ ਕੀਤਾ ਹੈ।
ਐਡਵੋਕੇਟ ਬਰਾੜ ਨੇ ਦੱਸਿਆ ਕਿ ਉਹਨਾਂ ਦੀ ਇੰਦਰਪ੍ਰੀਤ ਕੌਰ ਗਰੇਵਾਲ ਨਾਲ ਫੋਨ ’ਤੇ ਗੱਲਬਾਤ ਹੋਈ ਹੈ, ਜਿਹਨਾਂ ਦੱਸਿਆ ਕਿ ਖਾਲਿਸਤਾਨੀ ਅਨਸਰਾਂ ਨੇ ਸੀਰਤ ਕੌਰ ਮਾਨ ਨੂੰ ਧਮਕੀਆਂ ਦਿੱਤੀਆਂ ਤੇ ਗੰਦੀਆਂ ਗਾਲ੍ਹਾਂ ਕੱਢੀਆਂ ਹਨ।
ਅਮਰੀਕਾ ਵਿਚ ਇਕ ਗੁਰਦੁਆਰਾ ਸਾਹਿਬ ਵਿਚ ਮਤਾ ਪਾਸ ਕਰ ਕੇ ਖਾਲਿਸਤਾਨੀ ਅਨਸਰਾਂ ਨੂੰ ਕਿਹਾ ਗਿਆ ਹੈ ਕਿ ਪੰਜਾਬ ਵਿਚ ਵਾਪਰੇ ਘਟਨਾਕ੍ਰਮ ਲਈ ਅਮਰੀਕਾ ਰਹਿੰਦੀ ਭਗਵੰਤ ਮਾਨ ਦੀ ਪਤਨੀ ਤੇ ਬੱਚਿਆਂ ਦੇ ਘਰ ਦਾ ਘਿਰਾਓ ਕੀਤਾ ਜਾਵੇ। ਬਰਾੜ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸਵਾਲ ਕੀਤਾ ਹੈ ਕਿ ਬੱਚਿਆਂ ਨੂੰ ਮੰਦਾ ਬੋਲਣ ਨਾਲ ਖਾਲਿਸਤਾਨ ਮਿਲ ਜਾਵੇਗਾ ? ਉਹਨਾਂ ਕਿਹਾਕਿ ਬੱਚਿਆਂ ਦਾ ਕੀ ਕਸੂਰ ਹੈ? ਅਜਿਹਾ ਵਰਤਾਓ ਬਹੁਤਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿ ਓਹ ਸਰਕਾਰ ਦੇ ਧੱਕੇ ਅਤੇ ਬੇਕਸੂਰ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵੀ ਵਿਰੋਧ ਕਰਦੇ ਹਨ ਪਰ