ਦੀਪਕ ਜੈਨ
- ਸ਼ਹਿਰ ,ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਬੰਦ ਨੂੰ ਪੂਰਾ ਸਮਰਥਨ
ਜਗਰਾਓਂ, 27 ਸਤੰਬਰ 2021 - ਸੰਯੁਕਤ ਕਿਸਾਨ ਮੋਰਚਾ ਦੇ ਬੰਦ ਦੇ ਸੱਦੇ ਨੂੰ ਸ਼ਹਿਰ ਜਗਰਾਓਂ ਦੇ ਦੁਕਾਨਦਾਰਾਂ ਵਲੋਂ ਪੂਰਾ ਸਮਰਥਨ ਦੇਕੇ ਬੰਦ ਨੂੰ ਕਾਮਯਾਬ ਬਣਾਇਆ ਗਿਆ। ਸ਼ਹਿਰ ਦੇ ਮੰਡੀ , ਕਮਲ ਚੌਂਕ ਅਤੇ ਮੇਨ ਬਜਾਰਾਂ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ। ਇਥੇ ਇਹ ਵਰਨਣਯੋਗ ਹੈ ਕਿ ਕਿਸਾਨ ਮੋਰਚੇ ਦੇ ਬੰਦ ਨੂੰ ਸਫਲ ਬਣਾਉਣ ਲਈ ਕੁਝ ਬਾਜ਼ਾਰਾਂ ਦੇ ਦੁਕਾਨਦਾਰਾਂ ਵਲੋਂ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ ਸੀ। ਜੀਟੀ ਰੋਡ 'ਤੇ ਵੀ ਕਿਸਾਨਾਂ ਵਲੋਂ ਰਾਸਤੇ ਬੰਦ ਰੱਖੇ ਗਏ ਅਤੇ ਕੇਂਦਰ ਸਰਕਾਰ ਖਿਲਾਫ ਨਾਰੇਬਾਜੀ ਵੀ ਕੀਤੀ ਗਈ। ਖਬਰ ਲਿਖੇ ਜਾਣ ਤਕ ਸ਼ਹਿਰ ਵਿਚ ਕੋਈ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਸੀ।