ਰਵੀ ਜੱਖੂ
ਚੰਡੀਗੜ੍ਹ, 08 ਅਕਤੂਬਰ 2020 - ਚਾਹੇ ਐਸ.ਜੀ.ਪੀ.ਸੀ. ਦੀਆ ਚੋਣਾਂ ਕਰਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਪਰ ਕੇਂਦਰ ਸਰਕਾਰ ਵੱਲੋਂ ਜਸਟਿਸ (ਰਿਟਾ) ਐਸ.ਐਸ ਸਾਰੋਂ ਨੂੰ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਨਿਯੁਕਤ ਕਰਨ ਨਾਲ ਹੀ ਸੂਬੇ ਦੀ ਸਿੱਖ ਸਿਆਸਤ ਇੱਕ ਵਾਰ ਮੁੜ ਭਖ ਗਈ ਹੈ।
ਜਿੱਥੇ ਅਕਾਲੀ ਦਲ ਅਤੇ ਹੋਰ ਕਈ ਸਿਆਸੀ ਧੜੇ ਇਨ੍ਹਾਂ ਚੋਣਾਂ 'ਚ ਕੁੱਦਣ ਲਈ ਕਮਰਕੱਸੇ ਕਰਨ ਲੱਗੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਐਸ.ਜੀ.ਪੀ.ਸੀ. ਚੋਣਾਂ ਨਾ ਲੜਨ ਦਾ ਐਲਾਨ ਵੀ ਕੀਤਾ ਗਿਆ।
ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਕੀਤਾ ਗਿਆ.
ਇਸ ਦੇ ਨਾਲ ਉਨ੍ਹਾਂ ਐਸ.ਸੀ.ਸਕਾਲਰਸ਼ਿਪ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ 10 ਅਕਤੂਬਰ ਨੂੰ ਦਲਿਤ ਸਮਾਜ ਵੱਲੋਂ ਪੰਜਾਬ ਬੰਦ ਨੂੰ ਪੂਰਾ ਸਮਰਥਨ ਕਰੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/379788916740203