ਨਵੀਂ ਦਿੱਲੀ, 5 ਅਗਸਤ 2019 - ਅੱਜ ਸਵੇਰੇ 9.30 ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਸ਼ੁਰੂ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਖ਼ਤਮ ਹੋ ਗਈ ਹੈ। ਕੈਬਨਿਟ 'ਚ ਕੀ ਫ਼ੈਸਲਾ ਲਿਆ ਗਿਆ, ਇਸ ਸੰਬੰਧੀ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ।
ਹਾਲਾਂਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸਵੇਰੇ 11 ਵਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਸਭਾ ਅਤੇ ਦੁਪਹਿਰ 12 ਵਜੇ ਉਹ ਲੋਕ ਸਭਾ 'ਚ ਬਿਆਨ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਕਸ਼ਮੀਰ ਨੂੰ ਲੈ ਕੇ ਬਿਆਨ ਦੇ ਸਕਦੇ ਹਨ।