ਗਠਜੋੜ ਦੀਆਂ 117 ਸੀਟਾਂ ਜਿੱਤਣ ਲਈ ਤਾਲਮੇਲ ਬਣਾਕੇ ਕੰਮ ਦੀ ਨੀਤੀ ਉਲੀਕੀ - ਬੈਨੀਵਾਲ
- ਦਲਿਤਾਂ ਵਿਰੋਧੀ ਮਾਨਸਿਕਤਾ ਤਹਿਤ ਰਵਨੀਤ ਬਿੱਟੂ ਦਾ ਬਿਆਨ ਖਾਨਾਜੰਗੀ ਦਾ ਸੱਦਾ- ਜਸਵੀਰ ਸਿੰਘ ਗੜ੍ਹੀ
ਚੰਡੀਗੜ੍ਹ, 18 ਜੂਨ 2021 - ਬਹੁਜਨ ਸਮਾਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਗੁਰੂਦਵਾਰਾ ਕਲਗੀਧਰ ਨਿਵਾਸ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਸਾਮਿਲ ਹੋਏ। ਮੀਟਿੰਗ ਵਿੱਚ ਪੰਜਾਬ ਭਰ ਤੋਂ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ ਤੇ ਕੋਰ ਕਮੇਟੀ ਸ਼ਾਮਿਲ ਹੋਈ। ਗਠਜੋੜ ਤੋਂ ਬਾਅਦ ਬਸਪਾ ਦੀ ਪਲੇਠੀ ਮੀਟਿੰਗ ਵਿਚ ਬੋਲਦਿਆਂ ਸ੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਪੰਜਾਬ ਵਿੱਚ 117 ਸੀਟਾਂ ਨੂੰ ਜਿੱਤਣ ਲਈ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਤਾਲਮੇਲ ਕਮੇਟੀਆਂ ਬਣਾਉਣ ਦਾ ਕੰਮ ਵਿਧਾਨ ਸਭਾ ਪੱਧਰ ਤੱਕ ਆਉਂਦੇ ਦਿਨਾਂ ਵਿੱਚ ਪੂਰਾ ਕਰ ਲਵੇਗੀ। ਸ੍ਰੀ ਬੈਨੀਪਾਲ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿਹਨਾਂ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਗੱਠਜੋੜ ਦੇ ਫੈਸਲੇ ਦਾ ਖੁਸ਼ੀਆਂ, ਲੱਡੂਆ ਤੇ ਢੋਲ ਵਜਾਕੇ ਸਵਾਗਤ ਕੀਤਾ ਹੈ।
ਬਸਪਾ ਪੰਜਾਬ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਭਾਜਪਾ ਦੇ ਦੁਸ਼ਟਪ੍ਰਚਾਰ ਦਾ ਉੱਤਰ ਵਿਸਥਾਰਿਤ ਰੂਪ ਵਿੱਚ ਅੰਕੜਆ ਸਮੇਤ ਕੋਰ ਕਮੇਟੀ ਵਿੱਚ ਰੱਖਿਆ ਤੇ ਵਰਕਰਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦਾ ਕੰਮ ਲੀਡਰਸ਼ਿਪ ਨੂੰ ਦਿੱਤਾ। ਸ ਗੜ੍ਹੀ ਨੇ ਰਵਨੀਤ ਬਿੱਟੂ ਦੇ ਬਿਆਨ ਨੂੰ ਕਾਂਗਰਸ ਪਾਰਟੀ ਦਾ ਅਧਿਕਾਰਿਤ ਬਿਆਨ ਦਸਦਿਆਂ ਕਿਹਾ ਕਿ ਦਲਿਤਾਂ ਦੇ ਅਪਮਾਨ ਵਿੱਚ ਪਵਿੱਤਰ ਅਪਵਿੱਤਰ ਦਾ ਮੁੱਦਾ ਚੁੱਕਣਾ ਕਾਂਗਰਸ ਦੀ ਖਾਲੀ ਬੋਧਿਕਤਾ ਦੀ ਨਿਸ਼ਾਨੀ ਹੈ ਅਤੇ ਦਲਿਤਾਂ ਨਾਲ ਖੁੱਲ੍ਹੀ ਖਾਨਾਜੰਗੀ ਦਾ ਸੱਦਾ ਹੈ, ਜਿਸਨੂੰ ਦਲਿਤਾਂ ਦੇ ਸਨਮਾਨ ਵਿੱਚ ਬਹੁਜਨ ਸਮਾਜ ਪਾਰਟੀ ਪ੍ਰਵਾਨ ਕਰਦੀ ਹੈ।
ਇਸ ਮੌਕੇ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ ਨਣਹੇੜੀਆ , ਕੁਲਦੀਪ ਸਿੰਘ ਸਰਦੂਲਗੜ੍ਹ, ਬਲਵਿੰਦਰ ਕੁਮਾਰ, ਚਮਕੌਰ ਸਿੰਘ ਵੀਰ, ਜੋਗਾ ਸਿੰਘ ਪਨੋਂਦੀਆਂ,ਬਲਦੇਵ ਮੇਹਰਾ, ਲਾਲ ਸਿੰਘ ਸੁਲਹਾਣੀ, ਅਜੀਤ ਸਿੰਘ ਭੈਣੀ, ਮਨਜੀਤ ਸਿੰਘ ਅਟਵਾਲ, ਸਵਿੰਦਰ ਸਿੰਘ ਛੱਜਲਵੱਡੀ, ਰਣਜੀਤ ਕੁਮਾਰ, ਰੋਹਿਤ ਖੋਖਰ, ਹਰਭਜਨ ਸਿੰਘ ਬਜਹੇੜੀ , ਗੁਰਲਾਲ ਸੈਲਾ, ਰਮੇਸ਼ ਕੋਲ, ਰਾਮ ਸਿੰਘ ਗੋਗੀ , ਡਾ ਜਸਪ੍ਰੀਤ ਸਿੰਘ, ਡਾ ਸੁਖਬੀਰ ਸਿੰਘ ਸਲਾਰਪੁਰ, ਵਿਜੈ ਬੱਧਣ, ਦਲਜੀਤ ਰਾਏ, ਜਗਜੀਤ ਛਰਬਰ, ਸੰਤ ਰਾਮ ਮੱਲੀਆਂ, ਦਰਸ਼ਨ ਝਲੂਰ, ਸੁਖਦੇਵ ਸ਼ੀਰਾ , ਰਾਮ ਪਾਲ ਅਬਿਆਣਾ , ਇੰਜ ਮੋਹਿੰਦਰ ਸੰਧਰਾ, ਗੁਰਮੇਲ ਜੀਕੇ, ਜਸਵੰਤ ਰਾਏ, ਗੁਰਬਖਸ਼ ਸ਼ੇਰਗਿੱਲ, ਅਨਿਲ ਕੁਮਾਰ, ਅਵਤਾਰ ਕਿਸ਼ਨ ,ਪਰਵੀਨ ਬੰਗਾ ,ਪੀ ਡੀ ਸ਼ਾਂਤ , ਪਰਮਜੀਤ ਮੱਲ ਆਦਿ ਸਾਮਿਲ ਸਨ।