← ਪਿਛੇ ਪਰਤੋ
ਢੀਂਡਸਾ ਪਿਉ ਪੁੱਤ ਨੂੰ ਅਕਾਲੀ ਦਲ ਨੇ ਕੱਢਿਆ ਬਾਹਰ - ਪਰਮਿੰਦਰ ਨੇ ਕਿਹਾ ਕੋਈ ਨੋਟਿਸ ਵੀ ਨਹੀਂ ਮਿਲਿਆ ਚੰਡੀਗੜ੍ਹ , 3 ਫਰਵਰੀ , 2020 : ਅਕਾਲੀ ਦਲ ਦੀ ਕੋਰ ਕਮੇਟੀ ਅੱਜ ਬਾਗ਼ੀ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਸਦੇ ਪੁੱਤਰ ਤੇ ਐਮ ਐਲ ਏ ਪਰਮਿੰਦਰ ਢੀਂਡਸਾ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ .ਇਹ ਨਿਰਣਾ ਅੱਜ ਇਥੇ ਹੋਈ ਪਾਰਟੀ ਦੀ ਕੋਰ ਕਮੇਟੀ ਨੇ ਲਿਆ . ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਕੌਰ ਕਮੇਟੀ ਨੇ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਵੱਲੋਂ ਜ਼ਾਹਿਰ ਕੀਤੀ ਭਾਵਨਾ ਨੂੰ ਪ੍ਰਵਾਨ ਕਰਦੇ ਹੋਏ ਇਹ ਕਾਰਵਾਈ ਕੀਤੀ ਹੈ . ਇਸ ਫੈਸਲੇ ਤੇ ਮੋੜਾ ਮੋੜਦੇ ਹੋਏ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲੀ ਦਾ ਵੀ ਕੋਈ ਨੋਟਿਸ ਨਹੀਂ ਮਿਲਿਆ ਅਤੇ ਨਾ ਹੀ ਸਾਡੇ ਜਵਾਬ ਦੀ ਉਡੀਕ ਕੀਤੀ . ਉਸਨੇ ਕਿਹਾ ਕਿ ਅਕਾਲੀ ਲੀਡਰਾਂ ਕੋਲ ਉਨ੍ਹਾਂ ਦਾ ਜਵਾਬ ਸੁਣਨ ਦਾ ਜੇਰਾ ਨਹੀਂ ਹੈ .
Total Responses : 267