ਢੀਂਡਸਾ ਪਿਓ ਪੁੱਤ ਲਈ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਦਰਵਾਜ਼ੇ ਖੁੱਲ੍ਹੇ
ਚੰਡੀਗੜ੍ਹ,9 ਅਪ੍ਰੈਲ,2021: ਸੁਖਦੇਵ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਲਈ ਅਕਾਲੀ ਦਲ ਦੇ ਦਰਵਾਜੇ ਖੁੱਲ੍ਹੇ ਨੇ। ਇਹ ਪੇਸ਼ਕਸ਼ ਕੀਤੀ ਸੀਨੀਅਰ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ। ਚੰਡੀਗੜ੍ਹ ਵਿਚ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਮੌਕੇ ਜਦੋਂ ਇੱਕ ਪੱਤਰਕਾਰ ਵੱਲੋਂ ਚੰਦੂਮਾਜਰਾ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਅਕਾਲੀ ਸੋਚ ਨੂੰ,ਅਕਾਲੀ ਸਿਧਾਂਤ ਨੂੰ ਤੇ ਅਕਾਲੀ ਪ੍ਰੋਗਰਾਮ ਨੂੰ ਮੰਨੇਗਾ ਉਹ ਪਾਰਟੀ ਵਿਚ ਆ ਸਕਦਾ ਹੈ । ਅਜਿਹੇ ਲੋਕਾਂ ਲਈ ਪਾਰਟੀ ਦੇ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਨੇ।