ਦੋ ਘੰਟੇ ਤੋਂ ਰੋਕਿਆ ਸੀ ਨਤੀਜਾ, ਖਬਰ ਮੀਡੀਆ ਤੱਕ ਪਹੁੰਚੀ ਤਾਂ ਐਲਾਨ ਦਿੱਤਾ ਜੇਤੂ ਉਮੀਦਵਾਰ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 16 ਅਕਤੂਬਰ 2024 - ਬਟਾਲਾ ਨੇੜਲੇ ਪਿੰਡ ਹਰਦੋ ਝੰਡੇ ਦੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਜਦੋਂ ਗਿਣਤੀ ਹੋਈ ਗਿਣਤੀ ਹੋਣ ਮਗਰੋਂ ਪੋਲਿੰਗ ਪਾਰਟੀ ਵੱਲੋਂ ਦੋ ਘੰਟੇ ਦੇ ਕਰੀਬ ਨਤੀਜੇ ਨੂੰ ਰੋਕ ਲਿਆ ਗਿਆ। ਪੋਲਿੰਗ ਸਟਾਫ ਵੱਲੋਂ ਨਤੀਜੇ ਨਾ ਐਲਾਨੇ ਜਾਣ ਦੇ ਰੋਸ਼ ਵਜੋਂ ਪਿੰਡ ਵਾਸੀਆਂ ਵੱਲੋਂ ਪੋਲਿੰਗ ਸਟੇਸ਼ਨ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਜਿਸ ਦੀ ਖਬਰ ਮੀਡੀਆ ਤੱਕ ਪਹੁੰਚੀ ਤਾਂ ਉਥੇ ਮੀਡੀਆ ਵੀ ਪਹੁੰਚ ਗਿਆ।
ਮੀਡੀਆ ਤੇ ਪਹੁੰਚਣ ਦੀ ਖਬਰ ਪਤਾ ਚੱਲਦਿਆਂ ਹੀ ਪੋਲਿੰਗ ਪਾਰਟੀ ਵੱਲੋਂ ਜੇਤੂ ਉਮੀਦਵਾਰ ਨੂੰ ਸਰਟੀਫਿਕੇਟ ਦੇ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਜੇਤੂ ਉਮੀਦਵਾਰ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਜਿੱਤੇ ਹਾਂ ।ਪਿੰਡ ਦਾ ਚਹੂਪੱਖੀ ਵਿਕਾਸ ਕਰਾਵਾਂਗੇ ਇਸ ਤੋਂ ਇਲਾਵਾ ਪਿੰਡ ਵਿੱਚ ਨਸ਼ੇ ਦੇ ਕੋੜ ਨੂੰ ਵੀ ਖਤਮ ਕਰਾਂਗੇ।
ਉਨਾ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਤੀਜੇ ਤਾਊ ਸਾਹਮਣੇ ਆ ਗਏ ਸੀ ਪਰ ਸਰਟੀਫਿਕੇਟ ਨਹੀਂ ਸੀ ਮਿਲ ਰਿਹਾ ਜਿਸ ਕਰਕੇ ਦੋ ਘੰਟੇ ਬਾਹਰ ਬੈਠਣਾ ਪਿਆ।