ਪਿੰਡ ਦੇ ਲੋਕਾਂ ਨੇ ਲਗਾਤਾਰ ਦੂਜੀ ਵਾਰੀ ਚੁਣਿਆ ਸਰਵਸੰਮਤੀ ਨਾਲ ਸਰਪੰਚ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 12 ਅਕਤੂਬਰ 2024 - ਸਰਪੰਚੀ ਲੈਣ ਲਈ ਜਿੱਥੇ ਦੋ ਦੋ ਕਰੋੜ ਦੀਆਂ ਬੋਲੀਆਂ ਲੱਗਣ ਦੀ ਖਬਰ ਆਈ ਉਥੇ ਹੀ ਕਾਦੀਆਂ ਹਲਕੇ ਦੇ ਮਸ਼ਹੂਰ ਕਸਬਾ ਭੈਣੀ ਮੀਆਂ ਖਾਨ ਦੇ ਪਿੰਡ ਚੜਦੀ ਪੱਤੀ ਦੇ ਲੋਕਾਂ ਨੇ ਦੂਜੀ ਵਾਰ ਸਰਬ ਸੰਮਤੀ ਨਾਲ ਸਰਪੰਚ ਚੁਣ ਲਿਆ ਹੈ।ਸ਼ਰਾਬ ਕਾਰੋਬਾਰੀ ਚਰਨਜੀਤ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ।
ਇਸ ਮੋਕੇ ਤੇ ਗੱਲਬਾਤ ਕਰਦੇ ਹੋਏ ਨਵੇਂ ਚੁਣੇ ਗਏ ਸਰਪੰਚ ਚਰਨਜੀਤ ਸਿੰਘ ਅਤੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਜਿੱਥੇ ਪਿੰਡਾਂ ਵਿੱਚ ਸਰਪੰਚੀ ਵਾਸਤੇ 2 ਕਰੋਡ਼ ਬੋਲੀ ਲਗਾਈ ਜਾ ਰਹੀ ਹੈ ਓਥੇ ਹੈ ਸਾਡੇ ਪਿੰਡ ਵਿੱਚ ਦੂਸਰੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ । ਇਸ ਵਾਰ ਸ਼ਰਾਬ ਕਾਰੋਬਾਰੀ ਚਰਨਜੀਤ ਸਿੰਘ ਨੂੰ ਪਿੰਡ ਦਾ ਸਰਪੰਚ ਚੁਣ ਕਿ ਪਿੰਡ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਚਰਨਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਖੇਡਾਂ ਨੂੰ ਪ੍ਰਮੋਟ ਕਰਣਗੇ ਅਤੇ ਪਿੰਡ ਵਿੱਚ ਰਹਿੰਦੇ ਵਿਕਾਸ ਕੰਮਾ ਨੂੰ ਪੂਰਾ ਕਰਕੇ ਨਮੂਨੇ ਦਾ ਪਿੰਡ ਬਣਾਉਣਗੇ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਚੰਗੇ ਕੰਮਾ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ਅਤੇ ਸਰਕਾਰ ਨਾਲ਼ ਮਿਲ ਕੇ ਕੰਮ ਕਰਣਗੇ।