ਮੋਗਾ: ਪੜਤਾਲ ਤੋਂ ਬਾਅਦ ਸਰਪੰਚਾਂ ਦੀਆਂ 1147 ਤੇ ਪੰਚਾਂ ਦੀਆਂ 4413 ਨਾਮਜ਼ਦਗੀਆਂ ਪਾਈਆਂ ਯੋਗ
- ਕਮਿਸ਼ਨ ਦੀਆਂ ਹਦਾਇਤਾਂ ਪੂਰੀਆਂ ਨਾ ਕਰਨ ਵਾਲਿਆਂ ਸਰਪੰਚਾਂ ਦੀਆਂ 115 ਤੇ ਪੰਚਾਂ ਦੀਆਂ 346 ਨਾਮਜ਼ਦਗੀਆਂ ਰੱਦ
- 7 ਅਕਤੂਬਰ ਤੱਕ ਉਮੀਦਵਾਰ ਲੈ ਸਕਣਗੇ ਨਾਮਜ਼ਦਗੀਆਂ ਵਾਪਿਸ, ਉਸਤੋਂ ਬਾਅਦ ਹੋਵੇਗੀ ਚੋਣ ਨਿਸ਼ਾਨਾਂ ਦੀ ਵੰਡ- ਵਧੀਕ ਜ਼ਿਲ੍ਹਾ ਚੋਣ ਅਫ਼ਸਰ
ਮੋਗਾ, 6 ਅਕਤੂਬਰ 2024 - ਪੰਚਾਇਤੀ ਚੋਣਾਂ ਸਬੰਧੀ ਮੋਗਾ ਜ਼ਿਲ੍ਹੇ ਵਿੱਚ 340 ਪੰਚਾਇਤਾਂ ਬਾਬਤ ਸਰਪੰਚਾਂ ਲਈ ਕੁੱਲ 1262 ਅਤੇ ਪੰਚਾਂ ਲਈ 4789 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ। ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਹੁਣ ਸਰਪੰਚਾਂ ਦੀਆਂ ਕੁੱਲ 1147 ਅਤੇ ਪੰਚਾਂ ਦੀਆਂ 4413 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਹਨ, ਸਰਪੰਚਾਂ ਦੀਆਂ 115 ਤੇ 346 ਪੰਚਾਂ ਦੀਆਂ ਨਾਮਜ਼ਦਗੀਆਂ ਨੂੰ ਹਦਾਇਤਾਂ ਤਹਿਤ ਰੱਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਪ੍ਰਾਪਤ ਨਾਮਜ਼ਦਗੀਆਂ ਦੀ ਸਕਰੁਟਨੀ ਤੋਂ ਬਾਅਦ ਸਰਕਾਰੀ ਹਦਾਇਤਾਂ ਅਨੁਸਾਰ ਜਿਹਨਾਂ ਨਾਮਜ਼ਦਗੀਆਂ ਵਿੱਚ ਖਾਮੀਆਂ ਪਾਈਆਂ ਗਈਆਂ ਸਨ ਜਾਂ ਜੋ ਉਮੀਦਵਾਰ ਪੰਚੀ ਜਾਂ ਸਰਪੰਚੀ ਦੇ ਯੋਗ ਨਹੀਂ ਸਨ ਉਹਨਾਂ ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਬਲਾਕ ਮੋਗਾ-1 ਵਿੱਚ ਪੰਚਾਇਤਾਂ ਦੀ ਗਿਣਤੀ 50, ਮੋਗਾ-2 ਵਿੱਚ 43 , ਬਾਘਾਪੁਰਾਣਾ ਵਿੱਚ ਪੰਚਾਇਤਾਂ ਦੀ ਗਿਣਤੀ 71, ਨਿਹਾਲ ਸਿੰਘ ਵਾਲਾ 38, ਧਰਮਕੋਟ ਐਟ ਕੋਟ ਈਸੇ ਖਾਂ ਵਿੱਚ 138 ਹੈ।
ਉਹਨਾਂ ਦੱਸਿਆ ਕਿ ਬਲਾਕ ਮੋਗਾ-1 ਵਿੱਚ ਸਰਪੰਚਾਂ ਲਈ 214 ਅਤੇ ਪੰਚਾਂ ਲਈ 800 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਜਿਹਨਾਂ ਵਿਚੋਂ ਸਰਪੰਚਾਂ ਦੀਆਂ 192 ਯੋਗ ਪਾਈਆਂ ਗਈਆਂ ਅਤੇ 22 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ , ਪੰਚਾਂ ਦੀਆਂ 800 ਵਿਚੋਂ 731 ਯੋਗ ਪਾਈਆਂ ਗਈਆਂ ਅਤੇ 69 ਰੱਦ ਕਰ ਦਿੱਤੀਆਂ ਗਈਆਂ ਹਨ। ਮੋਗਾ-2 ਵਿੱਚ ਸਰਪੰਚਾਂ ਦੀਆਂ 179 ਨਾਮਜ਼ਦਗੀਆਂ ਵਿਚੋਂ 154 ਯੋਗ ਅਤੇ 25 ਅਯੋਗ ਪਾਈਆਂ ਗਈਆਂ ਅਤੇ ਪੰਚਾਂ ਦੀਆਂ 696 ਨਾਮਜ਼ਦਗੀਆਂ ਵਿਚੋਂ 594 ਯੋਗ ਪਾਈਆਂ ਗਈਆਂ ਅਤੇ 102 ਰੱਦ ਕੀਤੀਆਂ ਗਈਆਂ ਹਨ।
ਬਲਾਕ ਬਾਘਾਪੁਰਾਣਾ ਵਿੱਚ ਸਰਪੰਚਾਂ ਦੀਆਂ 334 ਨਾਮਜ਼ਦਗੀਆਂ ਵਿਚੋਂ 310 ਯੋਗ ਤੇ 24 ਰੱਦ ਕੀਤੀਆਂ ਗਈਆਂ ਹਨ, ਪੰਚਾਂ ਦੀਆਂ 1201 ਨਾਮਜ਼ਦਗੀਆਂ ਵਿੱਚੋਂ 1105 ਯੋਗ ਤੇ 96 ਰੱਦ ਕਰ ਦਿੱਤੀਆਂ ਗਈਆਂ ਹਨ।
ਬਲਾਕ ਨਿਹਾਲ ਸਿੰਘ ਵਾਲਾ ਵਿੱਚ ਸਰਪੰਚਾਂ ਦੀਆਂ 193 ਨਾਮਜ਼ਦਗੀਆਂ ਵਿੱਚੋ 186 ਯੋਗ ਤੇ 7 ਰੱਦ ਕੀਤੀਆਂ ਗਈਆਂ ਹਨ, ਪੰਚਾਂ ਦੀਆਂ 813 ਨਾਮਜ਼ਦਗੀਆਂ ਵਿੱਚੋਂ 784 ਯੋਗ 29 ਰੱਦ ਕੀਤੀਆਂ ਗਈਆਂ ਹਨ।
ਬਲਾਕ ਧਰਮਕੋਟ ਐਟ ਕੋਟ ਈਸੇ ਖਾਂ ਵਿੱਚ ਸਰਪੰਚਾਂ ਦੀਆਂ 342 ਨਾਮਜ਼ਦਗੀਆਂ ਵਿੱਚੋਂ 305 ਯੋਗ 37 ਰੱਦ ਕੀਤੀਆਂ ਗਈਆਂ ਹਨ ਅਤੇ ਪੰਚਾਂ ਦੀਆਂ 1279 ਨਾਮਜ਼ਦਗੀਆਂ ਵਿੱਚੋਂ 1199 ਯੋਗ ਪਾਈਆਂ ਗਈਆਂ ਤੇ 80 ਰੱਦ ਕੀਤੀਆਂ ਗਈਆਂ ਹਨ।
ਹੁਣ 7 ਅਕਤੂਬਰ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਿਸ ਲੈ ਸਕਦੇ ਹਨ ਉਸਤੋਂ ਬਾਅਦ ਚੋਣ ਨਿਸ਼ਾਨਾਂ ਦੀ ਵੰਡ ਕੀਤੀ ਜਾਵੇਗੀ।