ਬਠਿੰਡਾ ਜ਼ਿਲ੍ਹੇ ਵਿੱਚ ਸਰਪੰਚਾਂ ਲਈ 804 ਤੇ ਪੰਚਾਂ ਲਈ 3482 ਉਮੀਦਵਾਰ ਚੋਣ ਮੈਦਾਨ ਵਿੱਚ
ਅਸ਼ੋਕ ਵਰਮਾ
ਬਠਿੰਡਾ, 8 ਅਕਤੂਬਰ 2024 : ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 318 ਪੰਚਾਇਤਾਂ ਬਾਬਤ 709 ਸਰਪੰਚੀ ਅਤੇ 1392 ਪੰਚੀ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 804 ਤੇ ਪੰਚਾਂ ਲਈ 3482 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਲਾਕ ਬਠਿੰਡਾ ਵਿੱਚ ਪੰਚਾਇਤਾਂ ਦੀ ਗਿਣਤੀ 32, ਭਗਤਾ ਵਿੱਚ 29, ਗੋਨਿਆਣਾ ਵਿੱਚ 37, ਮੌੜ ਵਿੱਚ 32, ਨਥਾਣਾ ਵਿੱਚ 36, ਫੂਲ ਵਿੱਚ 25, ਰਾਮਪੁਰਾ ਵਿੱਚ 35, ਸੰਗਤ ਵਿੱਚ 41 ਅਤੇ ਤਲਵੰਡੀ ਸਾਬੋ ਵਿੱਚ 51 ਗ੍ਰਾਮ ਪੰਚਾਇਤਾਂ ਹਨ।
ਬਲਾਕ ਬਠਿੰਡਾ ਵਿੱਚ ਸਰਪੰਚੀ ਲਈ 69 ਤੇ ਪੰਚੀ ਲਈ 147 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 96 ਤੇ ਪੰਚਾਂ ਲਈ 384 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਇਸੇ ਤਰ੍ਹਾਂ ਬਲਾਕ ਭਗਤਾ ਵਿੱਚ ਸਰਪੰਚਾਂ ਲਈ 56 ਤੇ ਪੰਚਾਂ ਲਈ 151 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 68 ਤੇ ਪੰਚਾਂ ਲਈ 351 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਬਲਾਕ ਗੋਨਿਆਣਾ ਵਿੱਚ ਸਰਪੰਚਾਂ ਲਈ 97 ਤੇ ਪੰਚਾਂ ਲਈ 267 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 93 ਤੇ ਪੰਚਾਂ ਲਈ 432 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਬਲਾਕ ਮੌੜ ਵਿੱਚ ਸਰਪੰਚਾਂ ਲਈ 68 ਤੇ ਪੰਚਾਂ ਲਈ 127 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 76 ਤੇ ਪੰਚਾਂ ਲਈ 310 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਇਸੇ ਤਰ੍ਹਾਂ ਬਲਾਕ ਨਥਾਣਾ ਵਿੱਚ ਸਰਪੰਚਾਂ ਲਈ 70 ਤੇ ਪੰਚਾਂ ਲਈ 129 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 87 ਤੇ ਪੰਚਾਂ ਲਈ 397 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਬਲਾਕ ਫੂਲ ਵਿੱਚ ਸਰਪੰਚਾਂ 35 ਤੇ ਪੰਚਾਂ ਸਬੰਧੀ 60 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 51 ਤੇ ਪੰਚਾਂ ਲਈ 218 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਬਲਾਕ ਰਾਮਪੁਰਾ ਵਿੱਚ ਸਰਪੰਚਾਂ ਸਬੰਧੀ 85 ਤੇ ਪੰਚਾਂ ਸਬੰਧੀ 135 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 82 ਤੇ ਪੰਚਾਂ ਲਈ 372 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਬਲਾਕ ਸੰਗਤ ਵਿੱਚ ਸਰਪੰਚਾਂ ਸਬੰਧੀ 104 ਤੇ ਪੰਚਾਂ ਸਬੰਧੀ 218 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 123 ਤੇ ਪੰਚਾਂ ਲਈ 500 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਬਲਾਕ ਤਲਵੰਡੀ ਸਾਬੋ ਵਿੱਚ ਸਰਪੰਚਾਂ ਸਬੰਧੀ 125 ਤੇ ਪੰਚਾਂ ਸਬੰਧੀ 158 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 128 ਤੇ ਪੰਚਾਂ ਲਈ 518 ਉਮੀਦਵਾਰ ਚੋਣ ਮੈਦਾਨ ਵਿੱਚ ਹਨ।