ਨਵੀਂ ਦਿੱਲੀ, 5 ਜੁਲਾਈ 2019 - ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕਰਦਿਆਂ ਕਹੀਆਂ ਗਈਆਂ ਅਹਿਮ ਗੱਲਾਂ ਹੇਠ ਪੜ੍ਹੋ :-
1. "ਨਾਰੀ ਤੂੰ ਨਰਾਇਣੀ" ਯੋਜਨਾ ਲਾਂਚ ਹੋਏਗੀ। ਇੱਕ ਕਮੇਟੀ ਬਣੇਗੀ ਜੋ ਦੇਸ਼ ਦੇ ਵਿਕਾਸ ਤੇ ਪੇਂਡੂ ਅਰਥਵਿਵਸਥਾ 'ਚ ਔਰਤਾਂ ਦੀ ਭਾਗੀਦਾਰੀ ਵਧਾਉਣ 'ਤੇ ਸੁਝਾਅ ਰੱਖੇਗੀ।
2. ਜਨਧਨ ਬੈਂਕ ਖਾਤਾ ਰੱਖਣ ਵਾਲੀਆਂ ਔਰਤਾਂ ਨੂੰ 5 ਹਜ਼ਾਰ ਰੁਪਏ ਦੇ ਓਵਰ ਡਰਾਫਟ ਦੀ ਸਹੂਲਤ ਮਿਲੇਗੀ।
3. ਸੈਲਫ਼ ਹੈਲਪ ਗਰੁੱਪ 'ਚ ਕੰਮ ਕਰਨ ਵਾਲੀ ਕਿਸੇ ਵੀ ਔਰਤ ਨੂੰ ਮੁਦਰਾ ਸਕੀਮ ਦੇ ਤਹਿਤ 1 ਲੱਖ ਰੁਪਏ ਦਾ ਕਰਜ਼ਾ ਮਿਲ ਸਕੇਗਾ।