ਬਦਸਲੂਕੀ ਦੀ ਸ਼ਿਕਾਰ ਔਰਤ ਦੀ ਹਿਮਾਇਤ ਵਿਚ ਪਿੰਡ ਵਾਲਿਆਂ ਨੇ ਘੇਰਿਆ ਥਾਣਾ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 8 ਮਾਰਚ 2023 - ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਇਕ ਪਰਿਵਾਰ ਅਤੇ ਉਸਦੇ ਹੱਕ ਚ ਆਈ ਸਮਾਜਿਕ ਜਥੇਬੰਦੀ ਅਤੇ ਇਲਾਕੇ ਦੇ ਲੋਕਾਂ ਵਲੋਂ ਲੰਬੇ ਸਮੇਂ ਤੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ।ਧਰਨੇ ਤੇ ਬੈਠੀ ਇਕ ਔਰਤ ਦਾ ਇਲਜਾਮ ਹੈ ਕਿ ਉਸਦਾ ਮੁਹੱਲੇ ਚ ਕਿਸੇ ਨਾਲ ਝਗੜਾ ਚਲ ਰਿਹਾ ਹੈ ਅਤੇ ਉਸ ਪਰਿਵਾਰ ਦੇ ਇਕ ਨੌਜਵਾਨ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਅਤੇ ਬਦਸਲੂਕੀ ਕਰਦਿਆਂ ਕੱਪੜੇ ਪਾੜੇ ਗਏ ਅਤੇ ਜਾਤੀ ਸੂਚਕ ਸ਼ਬਦ ਵੀ ਆਖੇ ਗਏ ਹਨ ਲੇਕਿਨ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਹੈ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਬਦਸਲੂਕੀ ਦੀ ਸ਼ਿਕਾਰ ਔਰਤ ਦੀ ਹਿਮਾਇਤ ਵਿਚ ਪਿੰਡ ਵਾਲਿਆਂ ਨੇ ਘੇਰਿਆ ਥਾਣਾ (ਵੀਡੀਓ ਵੀ ਦੇਖੋ)
.ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਪਿੰਡ ਪੱਤੀ ਹਵੇਲੀ (ਨਜ਼ਦੀਕ ਖੋਦੇ ਬੇਟ) ਦੇ ਲੋਕਾਂ ਨੇ ਔਰਤਾਂ ਸਮੇਤ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀ ਵੀ ਔਰਤ ਦੀ ਹਿਮਾਇਤ ਵਿਚ ਥਾਣੇ ਦੇ ਬਾਹਰ ਡਟੇ ਰਹੇ ਅਤੇ ਸਮਾਜਿਕ ਜਥੇਬੰਦੀ ਦੇ ਆਗੂ ਅਤੇ ਪੀੜਤ ਔਰਤ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਖੋਦੇ ਬੇਟ ਨਾਲ ਲੱਗਦੇ ਪਤੀ ਹਵੇਲੀਆਂ ਅੰਦਰ ਜਗ੍ਹਾ ਨੂੰ ਲੈ ਕੇ ਧੱਕੇਸ਼ਾਹੀ ਕਰਨ ਦੇ ਮਾਮਲੇ੍ ਵਿੱਚ ਕੁਝ ਵਿਅਕਤੀਆਂ ਵੱਲੋਂ ਕਸ਼ਮੀਰਾ ਮਸੀਹੀ ਦੇ ਘਰ ਉਪਰ ਇੱਟਾਂ-ਰੋੜੇ ਚਲਾਉਣ, ਦਰੱਖਤ ਵੱਢਣ, ਗੇਟ,ਟੈਂਕੀ ਆਦਿ ਭੰਨਣ ਨੂੰ ਲੈ ਕੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਅਤੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਇਨਸਾਫ ਦਿਵਾਉਣ ਦੀ ਬਜਾਏ ਦੋਹਾਂ ਧਿਰਾਂ ਤੇ ਸੱਤ ਇਕਵੰਜਾ ਦਰਜ ਕਰ ਦਿਤੀ ਗਈ ਹੈ ਤਾਂ ਕਿ ਉਹ ਹੋਰ ਖੱਜਲ ਖੁਆਰ ਹੋਣ। ਉਥੇ ਹੀ ਪੀੜਤ ਮਹਿਲਾ ਨੇ ਦੱਸਿਆ ਕਿ ਪਹਿਲਾਂ ਦਿਤੀ ਸ਼ਕਾਇਤ ਤੇ ਇਨਸਾਫ ਤਾਂ ਮਿਲਿਆ ਨਹੀਂ, ਜਦ ਕਿ ਦੂਸਰੀ ਧਿਰ ਵੱਲੋਂ ਧੱਕੇਸ਼ਾਹੀ ਕਰਦਿਆਂ ਉਸਦੇ ਕਪੜੇ ਪਾੜ ਦਿੱਤੇ ਸਨ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਅਤੇ ਜਿਸ ਨੂੰ ਲੈਕੇ ਉਹ ਬਾਰ ਬਾਰ ਥਾਣੇ ਦੇ ਚੱਕਰ ਲਗਾ ਰਹੇ ਹਨ ਪਰ ਐਸ ਐਚ ਓ ਮੈਡਮ ਇਨਸਾਫ ਨਹੀਂ ਦੇ ਰਹੇ ਜਿਸ ਕਰਕੇ ਉਹਨਾਂ ਨੂੰ ਪੁਲਸ ਖਿਲਾਫ ਅੱਜ ਮਜਬੂਰਨ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ |
ਉਧਰ ਇਸ ਮਾਮਲੇ ਚ ਗੱਲਬਾਤ ਕਰਦਿਆਂ ਐਸ ਐਚ ਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਘੋਖ ਕੀਤੀ ਜਾ ਰਹੀ ਹੈ ਜਦ ਕਿ ਪਿੰਡ ਖੋਦੇ ਬੇਟ ਦੀ ਔਰਤ ਬਾਰ ਬਾਰ ਦਰਖਾਸਤਾਂ ਦੇ ਕੇ ਦੂਸਰੀ ਧਿਰ ਉਪਰ ਦਬਾਅ ਬਣਾ ਰਹੀ ਹੈ।ਜਦਕਿ ਇਹ ਮਾਮਲਾ ਤੇ ਉਹਨਾਂ ਵਲੋਂ ਜਾਂਚ ਕੀਤੀ ਗਈ ਹੈ ਅਤੇ ਉਸ ਅਨੁਸਾਰ ਕਾਰਵਾਈ ਕਰ ਮਾਨਯੁਗ ਐਸਡੀਐਮ ਦੀ ਅਦਾਲਤ ਵਲੋਂ ਇਹਨਾਂ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਹੈ ਬਲਕਿ ਇਹ ਦੂਸਰੀ ਧਿਰ ਤੇ ਦਬਾਵ ਤੇ ਬਣਾਉਣ ਲਈ ਆਰੋਪ ਲਗਾ ਰਹੇ ਹਨ ਅਤੇ ਧਰਨਾ ਦੇ ਰਹੇ ਹਨ |