ਬਰਜਿੰਦਰ ਸਿੰਘ ਹਮਦਰਦ ਕੇਸ ਦੀ ਸੁਣਵਾਈ ਕੱਲ੍ਹ 30 ਮਈ ਨੂੰ
ਚੰਡੀਗੜ੍ਹ 29 ਮਈ 2024- ਅਜੀਤ ਦੇ ਮੈਨੇਜਿੰਗ ਐਡੀਟਰ ਡਾਕਟਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਜੰਗੇ ਆਜ਼ਾਦੀ ਯਾਦਗਾਰ ਸਬੰਧੀ ਬਣਾਏ ਗਏ ਵਿਜੀਲੈਂਸ ਕੇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਅਤੇ ਬੀਤੇ ਕੱਲ੍ਹ ਹਾਈਕੋਰਟ ਵਿੱਚ ਹੋਈ ਸੀ। ਅਦਾਲਤ ਵੱਲੋਂ ਫੇਰ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੱਲ੍ਹ 30 ਮਈ ਨੂੰ ਕੀਤੀ ਜਾਵੇਗੀ।
ਇਸ ਪਟੀਸ਼ਨ ਵਿੱਚ ਇਸ ਕੇਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਐਫਆਈਆਰ ਬੇਬੁਨਿਆਦ ਹੈ ਅਤੇ ਕੇਸ ਬਣਦਾ ਹੀ ਨਹੀਂ। ਇਸ ਦੇ ਨਾਲ ਹੀ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਜੇਕਰ ਇਸ ਕੇਸ ਦੀ ਜਾਂਚ ਕਰਾਉਣੀ ਹੈ ਤਾਂ ਇਹ ਕਿਸੇ ਤੀਜੀ ਧਿਰ ਜਾਂ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਿ ਇਹ ਜਾਂਚ ਨਿਰਪੱਖ ਹੋ ਸਕੇ। ਕਿਉਂਕਿ ਮੌਜੂਦਾ ਸਰਕਾਰ ਪੱਖਪਾਤੀ ਰਵਈਆ ਅਪਣਾ ਕੇ ਝੂਠੇ ਕੇਸ ਦੇ ਵਿੱਚ ਅਜੀਤ ਅਖਬਾਰ ਤੇ ਇਸ ਦੇ ਮੁੱਖ ਸੰਪਾਦਕ ਨੂੰ ਫਸਾ ਰਹੀ ਹੈ।
ਚੇਤੇ ਰਹਿ ਚੇਤੇ ਰਹੇ ਕੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਰਜਿੰਦਰ ਸਿੰਘ ਹਮਦਰਦ ਸਮੇਤ 26 ਅਫਸਰਾਂ ਨਾਮੀ ਠੇਕੇਦਾਰ ਅਧਿਕਾਰੀਆਂ ਅਤੇ ਇੰਜੀਨੀਅਰਾਂ ਦੇ ਖਿਲਾਫ ਭਰਿਸ਼ਟਾਚਾਰ ਦੇ ਦੋਸ਼ਾਂ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਸਰਕਾਰ ਨੂੰ 27 ਕਰੋੜ ਰੁਪਏ ਤੋਂ ਵੱਧ ਦਾ ਹਰਜਾ ਬਚਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਹੈ। ਇਸ ਸਬੰਧੀ 16 ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਅਤੇ ਬਰਜਿੰਦਰ ਸਿੰਘ ਹਮਦਰਦ ਨੂੰ 31 ਮਈ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਦੀ ਹੋਣ ਲਈ ਵੀ ਕਿਹਾ ਗਿਆ ਹੈ।