ਹਰਦਮ ਮਾਨ
ਸਰੀ, 9 ਨਵੰਬਰ 2020 - ਬੀ.ਸੀ ਅਸੈਂਬਲੀ ਚੋਣਾਂ ਲਈ ਅੰਤਮ ਗਿਣਤੀ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ । ਤਾਜ਼ਾ ਸਥਿਤੀ ਅਨੁਸਾਰ ਵਰਨਨ-ਮੋਨਸ਼ੀ ਵਿਚ ਹਰਵਿੰਦਰ ਸੰਧੂ ਦੀ ਜਿੱਤ ਨਾਲ ਪੰਜਾਬੀ ਮੂਲ ਦੇ ਐਮ.ਐਲ.ਏਜ਼ ਦੀ ਗਿਣਤੀ 9 ਹੋ ਗਈ ਹੈ ਅਤੇ ਇਸ ਨਾਲ ਹੀ ਬੀਸੀ ਵਿਚ ਪੰਜਾਬੀਆਂ ਨੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਇਸ ਤੋਂ ਪਹਿਲਾਂ 2001 ਵਿਚ ਗੋਰਡਨ ਕੈਂਪਬੈਲ ਦੀ ਅਗਵਾਈ ਹੇਠ ਬੀਸੀ ਲਿਬਰਲ ਪਾਰਟੀ ਨੇ ਐਨਡੀਪੀ ਦਾ ਸਫਾਇਆ ਕਰ ਦਿੱਤਾ ਸੀ ਅਤੇ ਉਦੋਂ 8 ਪੰਜਾਬੀ ਮੂਲ ਦੇ ਉਮੀਦਵਾਰ ਐਮ.ਐਲ.ਏਜ਼ ਚੁਣੇ ਗਏ ਸਨ ਅਤੇ ਉਹ ਸਾਰੇ ਬੀ ਸੀ ਲਿਬਰਲ ਪਾਰਟੀ ਦੇ ਸਨ।
ਤਾਜ਼ਾ ਨਵੀਂ ਬੀਸੀ ਅਸੈਂਬਲੀ ਵਿਚ ਰਾਜ ਚੌਹਾਨ (ਬਰਨਬੀ-ਐਡਮੰਡਜ਼), ਰਵੀ ਕਾਹਲੋਂ (ਡੈਲਟਾ ਨੌਰਥ), ਅਮਨ ਸਿੰਘ (ਰਿਚਮੰਡ-ਕੁਈਨਸਬਰੋ), ਜਗਰੂਪ ਬਰਾੜ (ਸਰੀ-ਫਲੀਟਵੁੱਡ), ਰਚਨਾ ਸਿੰਘ (ਸਰੀ-ਗ੍ਰੀਨ ਟਿੰਬਰਜ਼), ਹੈਰੀ ਬੈਂਸ (ਸਰੀ-ਨਿਊਟਨ), ਜਿਨੀ ਸਿਮਸ (ਸਰੀ-ਪੈਨੋਰੋਮਾ), ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼) ਅਤੇ ਹਰਵਿੰਦਰ ਸੰਧੂ (ਵਰਨਨ-ਮੋਨਸ਼ੀ) ਐਮ.ਐਲ.ਏ ਚੁਣੇ ਗਏ ਹਨ।
ਸੂਬਾਈ ਅਸੈਂਬਲੀ ਚੋਣਾਂ ਦੀ ਅੰਤਮ ਗਿਣਤੀ ਵਿਚ ਐਨਡੀਪੀ ਦੋ ਹੋਰ ਸੀਟਾਂ (ਵਰਨਨ-ਮੋਨਸ਼ੀ ਅਤੇ ਐਬਟਸਫੋਰਡ-ਮਿਸ਼ਨ) ਤੇ ਕਾਬਜ਼ ਹੋ ਗਈ ਹੈ ਜਿਸ ਨਾਲ ਸੂਬਾਈ ਪਾਰਟੀਆਂ ਦੇ ਚੁਣੇ ਗਏ ਮੈਂਬਰਾਂ ਦੀ ਤਾਜ਼ਾ ਸਥਿਤੀ ਇਸ ਪ੍ਰਕਾਰ ਹੈ-
ਬੀ.ਸੀ ਐਨ.ਡੀ.ਪੀ 57, ਬੀ ਸੀ ਲਿਬਰਲ ਪਾਰਟੀ 28 ਅਤੇ ਬੀ ਸੀ ਗ੍ਰੀਨ ਪਾਰਟੀ 2
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com