ਮੁੱਖ ਮੰਤਰੀ ਦੇ ਬੱਚਿਆਂ ਬਾਰੇ ਮਾੜਾ ਬੋਲਣਾ ਬੇਵਕੂਫੀ ਹੈ, ਉਹ ਬੇਕਸੂਰ ਹਨ - ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ, 31 ਮਾਰਚ 2023 - ਇਕ ਯੂ-ਟਿਊਬ ਚੈਨਲ 'ਤੇ ਇੰਟਰਵਿਊ ਦਿੰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚਿਆਂ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਤੇ ਅਫਸੋਸ ਪ੍ਰਗਟ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਬੱਚਿਆਂ ਨੂੰ ਗਲਤ ਬੋਲਿਆ ਜਾ ਰਿਹਾ ਹੈ। ਇਹ ਗਲਤ ਹੈ। ਉਹ ਬੇਕਸੂਰ ਹਨ। ਉਨ੍ਹਾਂ ਦੇ ਬੱਚਿਆਂ ਦਾ ਕੀ ਕਸੂਰ ਹੈ। ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਮੂਰਖਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਜ਼ਬਾਤੀ ਹੋ ਕੇ ਚੁੱਕਿਆ ਗਿਆ ਕਦਮ ਕਦੇ ਵੀ ਲਾਭਦਾਇਕ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਭਾਰਤੀ ਦੂਤਾਵਾਸਾਂ 'ਤੇ ਕੀਤੀ ਜਾ ਰਹੀ ਕਾਰਵਾਈ ਵੀ ਗਲਤ ਹਨ। ਜੇਕਰ ਵਿਰੋਧ ਕਰਨਾ ਹੀ ਹੈ ਤਾਂ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਫਾਇਦਾ ਹੋਵੇ ਨਾ ਕਿ ਨੁਕਸਾਨ। ਅਜਿਹਾ ਕਰਕੇ ਅਸੀਂ ਵਿਰੋਧੀਆਂ ਨੂੰ ਪ੍ਰਚਾਰ ਕਰਨ ਦਾ ਮੌਕਾ ਦਿੰਦੇ ਹਾਂ।