ਚੰਡੀਗੜ੍ਹ, 5 ਦਸੰਬਰ, 2021 - 'ਆਮ ਆਦਮੀ ਪਾਰਟੀ’ ਦੇ ਐਮ ਪੀ ਮੈਂਬਰ ਭਗਵੰਤ ਮਾਨ ਨੇ ਭਾਜਪਾ ’ਤੇ ਉਨ੍ਹਾਂ ਨੂੰ ‘ਖ਼ਰੀਦਣ’ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਹਨ। ਪ੍ਰੈਸ ਕਾਨਫਰੰਸ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਉਹਨਾਂ ਨੂੰ ਭਾਜਪਾ ਦੇ ਇਕ ‘ਬਹੁਤ ਵੱਡੇ’ ਨੇਤਾ ਦਾ ਫ਼ੋਨ ਆਇਆ ਸੀ ਅਤੇ ਉਹਨਾਂ ਨੇ ਕਿਹਾ ਕਿ ‘ਤੁਸੀਂ ਦੱਸੋ ਭਾਜਪਾ ਵਿੱਚ ਆਉਣ ਦਾ ਕੀ ਲਵੋਂਗੇ? ਕਿੰਨੀ ਰਕਮ ਚਾਹੀਦੀ ਹੈ।’
ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਭਾਜਪਾ ਦੇ ਇਕਲੌਤੇ ਸੰਸਦ ਮੈਂਬਰ ਹੋ, ਜੇ ਤੁਸੀਂ ਭਾਜਪਾ ਵਿੱਚ ਆ ਜਾਉ ਤਾਂ ਤੁਹਾਡੇ ’ਤੇ ਦਲਬਦਲੀ ਕਾਨੂੂੰਨ ਵੀ ਲਾਗੂ ਨਹੀਂ ਹੋਣਾ। ਜੇ ਤੁਸੀਂ ਆਉਂਦੇ ਹੋ ਤਾਂ ਕੇਂਦਰੀ ਕੈਬਨਿਟ ਵਿੱਚ ਮੰਤਰੀ ਬਣਾ ਦਿਆਂਗੇ ਅਤੇ ਮਹਿਕਮਾ ਵੀ ਉਹ ਦੇ ਦੇਵਾਂਗੇ ਜੋ ਤੁਸੀਂ ਆਖ਼ੋਗੇ।’
ਅੱਗੇ ਭਗਵੰਤ ਮਾਨ ਨੇ ਕੀ ਕਿਹਾ ਦੇਖੋ ਵੀਡੀਓ.....
https://www.facebook.com/BabushahiDotCom/videos/1057525551678323