ਚੰਡੀਗੜ, 21 ਮਈ 2018: ਸ਼ਾਹਕੋਟ ਜ਼ਿਮਨੀ ਚੋਣ ਨੂੰ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਨੇ ਹਲਕੇ ਵਿੱਚ 227 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਹਨ।
ਇਸ ਸਬੰਧੀ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਮਨੀ ਚੋਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਹਲਕੇ ਵਿੱਚ ਮਾਈਕਰੋ ਅਬਜ਼ਰਵਰਾਂ ਤੋਂ ਇਲਾਵਾ 283 ਪ੍ਰੀਜ਼ਾਈਡਿੰਗ ਅਫ਼ਸਰ, 1133 ਪੋਲਿੰਗ ਅਫ਼ਸਰ, 19 ਕਾਊਂਟਿੰਗ ਮਾਈਕਰੋ ਅਬਜ਼ਰਵਰ, 17 ਕਾਊਂਟਿੰਗ ਸੁਪਰਵਾਈਜ਼ਰ ਅਤੇ 17 ਹੀ ਅਸਿਸਟੈਂਟ ਕਾਊਂਟਿੰਗ ਸੁਪਰਵਾਈਜ਼ਰ ਲਾਏ ਗਏ ਹਨ।
ਇਸ ਤੋਂ ਇਲਾਵਾ 32 ਸੇਵਾਦਾਰਾਂ ਦੀ ਵੀ ਚੋਣ ਪ੍ਰਬੰਧਾਂ ਵਿੱਚ ਡਿਊਟੀ ਲਾਈ ਗਈ ਹੈ। ਉਨ•ਾਂ ਕਿਹਾ ਕਿ ਚੋਣ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ•ਨ ਲਈ ਤਕਰੀਬਨ ਚਾਰ ਹਜ਼ਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। ਹਰੇਕ ਬੂਥ ਪੱਧਰ ਉਤੇ ਪ੍ਰੀਜ਼ਾਈਡਿੰਗ ਅਫ਼ਸਰ ਦੀ ਅਗਵਾਈ ਵਿੱਚ ਸਟਾਫ਼ ਦੇ ਪੰਜ ਮੈਂਬਰ ਹੋਣਗੇ। ਇਸ ਸਬੰਧੀ 1535 ਅਧਿਕਾਰੀਆਂ ਉਤੇ ਆਧਾਰਤ 307 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।