ਸੰਜੀਵ ਸੂਦ
ਲੁਧਿਆਣਾ,17 ਦਸੰਬਰ 2019 - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਖੇਤੀਬਾੜੀ ਸਬੰਧੀ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਚ ਬਤੌਰ ਮੁੱਖ ਮਹਿਮਾਨ ਪਹੁੰਚੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ ਸਰਦਾਰਾ ਸਿੰਘ ਜੌਹਲ ਨੇ ਦਿੱਲੀ ਦੀ ਜਾਮੀਆ ਯੂਨੀਵਰਸਿਟੀ ਦੇ ਵਿੱਚ ਧਰਨਾ ਦੇ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਚ ਨਿੰਦਿਆ ਕੀਤੀ ਹੈ। ਐਸਐਸ ਜੌਹਲ ਨੇ ਕਿਹਾ ਹੈ ਕਿ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਅਤੇ ਧਰਨੇ ਦੇਣ ਦਾ ਵੀ ਅਧਿਕਾਰ ਹੈ ਪਰ ਕਿਸੇ ਦੀ ਗੱਲ ਨੂੰ ਇਸ ਤਰ੍ਹਾਂ ਦਬਾਉਣਾ ਵਾਜਿਬ ਨਹੀਂ ਹੈ।
ਡਾ ਐਸ ਐਸ ਜੌਹਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਸਾਰੇ ਵਿਦਿਆਰਥੀ ਆਪਣੀ ਗੱਲ ਕਹਿਣ ਲਈ ਪ੍ਰੋਟੈਸਟ ਕਰ ਰਹੇ ਸਨ ਜਿਸ ਦਾ ਉਨ੍ਹਾਂ ਨੂੰ ਅਧਿਕਾਰ ਵੀ ਹੈ ਇਸ ਕਰਕੇ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਸੀ ਪਰ ਬਿਨਾਂ ਉਨ੍ਹਾਂ ਦੀ ਗੱਲ ਕੀਤੇ ਇਸ ਤਰ੍ਹਾਂ ਵਿਵਹਾਰ ਕਰਨਾ ਸਹੀ ਨਹੀਂ ਹੈ ਡਾਕਟਰ ਜੌਹਲ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜੋ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਰਹੀ ਹੈ ਇਸ ਤੋਂ ਉਹ ਕਾਫੀ ਹੈਰਾਨ ਹੋਏ ਨੇ ਕਿਉਂਕਿ ਕਿਸੇ ਨੂੰ ਵੀ ਨਾਗਰਿਕਤਾ ਦੇਣਾ ਕੇਂਦਰ ਦਾ ਮਾਮਲਾ ਹੈ ਇਸ ਵਿਚ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਮੁੱਖ ਮੰਤਰੀ ਪੰਜਾਬ ਜੇਕਰ ਅਜਿਹਾ ਬਿਆਨ ਦੇ ਰਹੇ ਨੇ ਤਾਂ ਉਹ ਸੁਣ ਕੇ ਉਨ੍ਹਾਂ ਨੂੰ ਕਾਫੀ ਹੈਰਾਨੀ ਹੋਈ ਹੈ।