ਸਹੁਰੇ ਪਰਿਵਾਰ ਤੋਂ ਤੰਗ ਆਕੇ ਔਰਤ ਨੇ ਕੀਤੀ ਖ਼ੁਦਕੁਸ਼ੀ, ਪੇਕੇ ਪਰਿਵਾਰ ਨੇ ਲਾਏ ਇਲਜ਼ਾਮ
ਰਾਕੇਸ਼ ਭੱਟੀ
- ਪੇਕੇ ਪਰਿਵਾਰ ਦਾ ਕਹਿਣਾ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਸਹੁਰਾ ਪਰਿਵਾਰ।
ਦਸੂਹਾ, 16 ਮਾਰਚ 2023 - ਦਸੂਹਾ ਦੇ ਪਿੰਡ ਬੰਗਾਲੀ ਪੁਰ ਵਿਚ ਇਕ ਮਹਿਲਾ ਵਲੋਂ ਜਹਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਰੀ ਅਨੁਸਾਰ ਮ੍ਰਿਤਕ ਮਹਿਲਾ ਸੰਦੀਪ ਕੌਰ ਜਿਸਦਾ ਵੀਆਹ 12 ਸਾਲ ਪਹਿਲਾਂ ਦਸੂਹਾ ਦੇ ਬੰਗਾਲੀਪੁਰ ਪਿੰਡ ਦੇ ਮਨਜੀਤ ਸਿੰਘ ਨਾਲ ਹੋਇਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਹੁਰੇ ਪਰਿਵਾਰ ਤੋਂ ਤੰਗ ਆਕੇ ਔਰਤ ਨੇ ਕੀਤੀ ਖ਼ੁਦਕੁਸ਼ੀ, ਪੇਕੇ ਪਰਿਵਾਰ ਨੇ ਲਾਏ ਇਲਜ਼ਾਮ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦੇ ਹੋਏ ਸੰਦੀਪ ਕੌਰ ਦੇ ਭਰਾ ਬਲਵੀਰ ਸਿੰਘ ਨੇ ਦਸਿਆ ਕਿ ਸਾਡੀ ਭੈਣ ਸੰਦੀਪ ਕੌਰ ਨੂੰ ਅਕਸਰ ਉਸਦਾ ਪਤੀ ਮਨਜੀਤ ਸਿੰਘ ਜੋ ਫੌਜ ਵਿਚ ਨੌਕਰੀ ਕਰਦਾ ਹੈ ਅਤੇ ਉਸਦੇ ਪਰਿਵਾਰ ਦੇ ਲੋਕਾਂ ਵਲੋਂ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਇਸ ਵਿਸ਼ੇ ਉਤੇ ਪਹਿਲਾਂ ਵੀ ਕਈ ਵਾਰ ਪੰਚਾਇਤ ਬੁਲਾਈ ਗਈ ਅਤੇ ਹਰ ਵਾਰ ਪੰਚਾਇਤ ਵਲੋਂ ਰਾਜੀਨਾਮਾ ਕਰਵਾ ਦਿਤਾ ਜਾਂਦਾ ਸੀ। ਬੀਤੇ ਦਿਨ ਸਾਨੂੰ ਮਨਜੀਤ ਸਿੰਘ ਨੇ ਫੋਨ ਕਰਕੇ ਦਸਿਆ ਕਿ ਸੰਦੀਪ ਨੇ ਜਹਰੀਲੀ ਦਵਾਈ ਖਾ ਲਈ ਹੈ ਅਤੇ ਤੁਸੀਂ ਜਲਦੀ ਹਸਪਤਾਲ ਪੂਜੋ। ਸਾਨੂ ਸ਼ੱਕ ਹੋਇਆ ਅਤੇ ਅਸੀਂ ਦਸੂਹਾ ਪੁਲਿਸ ਨੂੰ ਨਾਲ ਲੈਕੇ ਜਦ ਸੰਦੀਪ ਕੌਰ ਦੇ ਘਰ ਬੰਗਾਲੀਪੁਰ ਪੁਜੇ ਤਾਂ ਵੇਖਿਆ ਕਿ ਸੰਦੀਪ ਕੌਰ ਕਿ ਮੌਤ ਹੋ ਚੁਕੀ ਸੀ।
ਸੰਦੀਪ ਕੌਰ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕੁੜੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸਨੂੰ ਜਬਰਦਸਤੀ ਜਹਿਰ ਦੇਕੇ ਉਸਦਾ ਕਤਲ ਕੀਤਾ ਗਿਆ ਹੈ। ਦਸੂਹਾ ਪੁਲਿਸ ਵਲੋਂ ਸੰਦੀਪ ਕੌਰ ਦੇ ਭਰਾ ਬਲਵੀਰ ਸਿੰਘ ਦੇ ਬਿਆਨਾਂ ਉਤੇ ਪਰਿਵਾਰ ਦੇ ਤਿਨ ਮੈਂਬਰਾਂ ਉਤੇ ਧਾਰਾ 306 ਦੇ ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ ਜਿਸਵਿੱਚ ਪਤੀ ਮਨਜੀਤ ਸਿੰਘ ,ਸੱਸ ਕੌਸ਼ਲਿਆ ਦੇਵੀ ਅਤੇ ਨਨਾਣ ਲਖਵਿੰਦਰ ਕੌਰ ਸ਼ਾਮਲ ਹਨ। ਦਸੂਹਾ ਪੁਲਿਸ ਵਲੋਂ ਪਤੀ ਮਨਜੀਤ ਸਿੰਘ ਅਤੇ ਉਸਦੀ ਮਾਤਾ ਕੌਸ਼ਲਿਆ ਦੇਵੀ ਗਿਰਫ਼ਤਾਰ ਕਰ ਲਿਆ ਗਿਆ ਹੈ। ਅਤੇ ਨਨਾਣ ਲਖਵਿੰਦਰ ਕੌਰ ਜੋ ਫਰਾਰ ਹੈ ਦੀ ਪਾਲ ਕੀਤੀ ਜਾ ਰਹੀ ਹੈ।