ਨਵੀਂ ਦਿੱਲੀ, 31 ਜਨਵਰੀ 2021 - ਸਿੰਘੂ ਬਾਰਡਰ ਤੋਂ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਹੇਠਾਂ ਦਿੱਤੇ ਪੜ੍ਹੋ ਕਿ ਕਿਸਾਨਾਂ ਵੱਲੋਂ ਕੀ ਕਿਹਾ ਗਿਆ...
-ਪਹਿਲਾਂ ਨੈਟ ਸੇਵਾ ਭਾਲ ਕਰੇ ਤੇ ਕਿਸਾਨਾਂ ਤੇ ਜਬਰ ਬੰਦ ਕਰੇ -
ਜੇ ਸਾਨੂੰ ਸਰਕਾਰ ਮੀਟਿੰਗ ਲਈ ਆਪ ਬੁਲਾਵੇ ਤਾਂ ਅਸੀ ਜ਼ਰੂਰ ਜਾਵਾਂਗੇ, ਪਰ ਸਰਕਾਰ ਨੂੰ ਅਸੀਂ ਆਪ ਸੁਨੇਹਾ ਨਹੀਂ ਦੇਵਾਂਗੇ
- ਸਰਕਾਰ ਨਾਲ ਗੱਲਬਾਤ ਸਿਰਫ ਖੇਤੀ ਕਾਨੂੰਨ ਰੱਦ ਕਰਨ ਅਤੇ ਐਮ ਐਸ ਪੀ ਦੇ ਮੁੱਦੇ 'ਤੇ ਹੀ ਹੋਵੇਗੀ
- ਹੁਣ ਤੱਕ 163 ਕਿਸਾਨਾਂ ਦੇ ਲਾਪਤਾ ਹੋਣ ਦਾ ਪਤਾ ਲੱਗਾ ਹੈ, ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨਾਮ ਧਿਆਨ 'ਚ ਨਹੀਂ ਆਏ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ 'ਤੇ ਦੱਸ ਸਕਦੇ ਹਨ
- ਦਿੱਲੀ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਕੀਤੀ ਵਧੀਕੀ ਦੀ ਨਿਖੇਧੀ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਪੱਤਰਕਾਰਾਂ ਨੂੰ ਸਾਰੀਆਂ ਸਹੂਲਤਾਂ ਦੇਵੇਗਾ
- ਅਸੀਂ ਸਾਰੇ ਹੀ ਪੱਤਰਕਾਰਾਂ ਦੇ ਨਾਲ ਖੜ੍ਹਾਂਗੇ
- ਜੇ ਪੁਲਿਸ ਦੀਆਂ ਵਧੀਕੀਆਂ ਨਾ ਰੁਕੀਆਂ ਅਤੇ ਸਰਕਾਰ ਨੇ ਵੀ ਕੋਈ ਵਧੀਕੀ ਕੀਤੀ ਤਾਂ ਦੇਸ਼ ਪੱਧਰ ਦਾ ਅੰਦੋਲਨ ਕੀਤਾ ਜਾਵੇਗਾ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/4034501643228071
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਬਿਆਨ ਦੀ ਕਾਪੀ ਇਹ ਹੈ :
68 ਵਾਂ ਦਿਨ- 31 ਜਨਵਰੀ 2021
ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਗਣਤੰਤਰ ਦਿਵਸ ਦੀ ਪਰੇਡ ਦੇ ਬਾਅਦ ਸੌ ਤੋਂ ਵੱਧ ਵਿਅਕਤੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਬਾਰੇ ਚਿੰਤਾ ਜਤਾਈ ਹੈ. ਲਾਪਤਾ ਲੋਕਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਵੇਗੀ. ਇਸ ਲਈ ਇਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਪ੍ਰੇਮ ਸਿੰਘ ਭੰਗੂ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਅਵਤਾਰ ਸਿੰਘ, ਕਿਰਨਜੀਤ ਸਿੰਘ ਸੇਖੋਂ ਅਤੇ ਬਲਜੀਤ ਸਿੰਘ ਸ਼ਾਮਲ ਹਨ। ਲਾਪਤਾ ਵਿਅਕਤੀ ਬਾਰੇ ਕੋਈ ਜਾਣਕਾਰੀ 8198022033 'ਤੇ ਲਾਪਤਾ ਵਿਅਕਤੀ ਦਾ ਪੂਰਾ ਨਾਮ, ਪੂਰਾ ਪਤਾ, ਫੋਨ ਨੰਬਰ ਅਤੇ ਘਰ ਦਾ ਕੋਈ ਹੋਰ ਸੰਪਰਕ ਅਤੇ ਲਾਪਤਾ ਹੋਣ ਦੀ ਤਰੀਕ, ਸਾਂਝਾ ਕੀਤੀ ਜਾਵੇ। ਅੱਜ ਦੀ ਪੰਜਾਬ ਦੀ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿਲ ਨੇ ਪ੍ਰਧਾਨਗੀ ਕੀਤੀ।
ਸੰਯੁਕਤ ਕਿਸਾਨ ਮੋਰਚੇ ਨੇ ਮਨਦੀਪ ਪੁਨੀਆਂ ਅਤੇ ਹੋਰ ਪਤਰਕਾਰਾਂ ਦੀ ਗਿਰਫਤਾਰੀਆਂ ਦੀ ਨਿੰਦਾ ਕੀਤੀ. ਝੂਠੇ ਅਤੇ ਮਨਗਰੰਤ ਦੋਸ਼ਾਂ ਦੀ ਆੜ ਵਿੱਚ ਅਸਲ ਸਾਜ਼ਿਸ਼ ਨੂੰ ਦੱਬਣ ਦੀ ਕੋਸ਼ਿਸ਼ ਅਤੇ ਕਿਸਾਨਾਂ ਵਿੱਚ ਡਰ ਪੈਦਾ ਕਰਨ ਵਾਲੀ ਕੋਸ਼ਿਸ਼ਾਂ ਦਾ ਜਥੇਬੰਦ ਹੋਕੇ ਤਾਕਤ ਨਾਲ ਕਿਸਾਨ ਸਾਹਮਣਾ ਕਰ ਰਹੇ ਹਨ।
ਸਯੁੰਕਤ ਮੋਰਚੇ ਨੇ ਧਰਨਿਆਂ ਦੇ ਆਸ ਪਾਸ ਇੰਟਰਨੈਟ ਸੇਵਾਵਾਂ ਬੰਦ ਕਰਕੇ ਅੰਦੋਲਨ ਤੇ ਹਮਲੇ ਦੀ ਵੀ ਨਿੰਦਾ ਕੀਤੀ। ਸਰਕਾਰ ਨਹੀਂ ਚਾਹੁੰਦੀ ਕਿ ਅਸਲ ਤੱਥ ਆਮ ਜਨਤਾ ਤੱਕ ਪਹੁੰਚੇ, ਨਾ ਹੀ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਦੁਨੀਆਂ ਤੱਕ ਪਹੁੰਚੇ. ਸਰਕਾਰ ਕਿਸਾਨਾਂ ਦੇ ਚਾਰ ਚੁਫੇਰੇ ਝੂਠ ਫੈਲਾਣਾ ਚਾਹ ਰਹੀ ਹੈ। ਸਰਕਾਰ ਵੱਖ-ਵੱਖ ਥਾਵਾਂ 'ਤੇ ਕਿਸਾਨ ਯੂਨੀਅਨ ਦੇ ਸੰਪੂਰਨ ਕਾਰਜ ਤੋਂ ਬਹੁਤ ਡਰ ਚੁਕੀ ਹੈ ਅਤੇ ਹਉਨ੍ਹਾਂ ਦੇ ਸੰਚਾਰ ਸਾਧਨਾਂ ਤੇ ਰੋਕ ਲਾ ਰਹੀ ਹੈ ਜੋ ਕਿ ਗੈਰ ਕਾਨੂੰਨੀ ਹੈ।
ਮੋਰਚੇ ਦੇ ਆਗੂਆਂ ਨੇ ਸਿੰਘੁ ਮੋਰਚੇ ਅਤੇ ਹੋਰ ਧਰਨੇ ਵਾਲੇ ਥਾਵਾਂ ਤੇ ਆਮ ਲੋਕਾਂ ਅਤੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਪੁਲਿਸ ਦੀਆਂ ਕਾਰਵਾਈਆਂ ਦਾ ਵਿਰੋਧ ਕਰਦੇ ਹਾਂ. ਲੰਗਤ ਅਤੇ ਪਾਣੀ ਜਿਹੀ ਬੂਨਿਆਦੀ ਸਪਲਾਈ ਵੀ ਬੰਦ ਕੀਤੀ ਜਾ ਰਹੀ ਹੈ। ਸਰਕਾਰ ਦੇ ਇਹਨਾਂ ਸਾਰਿਆਂ ਹਮਲਿਆਂ ਦੀ ਅਸੀਂ ਨਿਖੇਧੀ ਕਰਦੇ ਹਾਂ।
ਪੁਲਿਸ ਅਤੇ ਸਰਕਾਰ ਦੁਆਰਾ ਹਿੰਸਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਿਸਾਨ ਅਜੇ ਵੀ ਤਿੰਨ ਖੇਤੀ ਕਾਨੂੰਨਾਂ ਅਤੇ ਐਮਐਸਪੀ 'ਤੇ ਬਹਸ ਕਰ ਰਹੇ ਹਨ. ਅਸੀਂ ਸਾਰੇ ਜਾਗਰੂਕ ਨਾਗਰਿਕਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਦਿੱਲੀ ਮੋਰਚਾ ਸੁਰੱਖਿਅਤ ਅਤੇ ਸ਼ਾਂਤਮਈ ਹੈ.
ਬੜੇ ਹੀ ਦੁਖ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੀ 21 ਸਾਲਾਂ ਦੀ ਸ਼ਾਇਰਾ ਪੰਵਾਰ, ਜੋ ਸ਼ਾਹਜਹਾਂ ਪੁਰ ਮੋਰਚੇ ਵਿੱਚ ਸ਼ਾਮਲ ਸਨ, ਸ਼ਹੀਦ ਹੋ ਗਈ। ਉਹਨਾਂ ਦੀ ਕੁਰਬਾਨੀ ਹਮੇਸ਼ਾ ਯਾਦ ਰੱਖੀਂ ਜਾਵੇਗੀ।
ਕਲ ਸਦਭਾਵਨਾ ਦਿਵਸ ਤੇ ਦੇਸ਼ ਭਰ ਵਿੱਚ ਅਤੇ ਮੱਧ ਪ੍ਰਦੇਸ਼ ਵਿੱਚ ਰੀਵਾ, ਮੰਦਸੌਰ, ਇੰਦੌਰ, ਗਵਾਲੀਅਰ, ਝੱਗੂਆ ਅਤੇ ਹੋਰ ਸਥਾਨਾਂ 'ਤੇ ਸਮੂਹਿਕ ਤੌਰ' ਲੋਕਾਂ ਦਾ ਸਾਥ ਮਿਲਾ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਖੋਜਾਰਥੀਆਂ ਨੇ ਵਰਤ ਰੱਖ ਕੇ ਕਿਸਾਨਾਂ ਦਾ ਸਮਰਥਨ ਕੀਤਾ।
ਰਾਜਸਥਾਨ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਹਜਾਜਪੁਰ ਮੋਰਚੇ ਪਹੁੰਚ ਰਹੇ ਹਨ ਅਤੇ ਮੋਰਚਾ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ. ਕਿਸਾਨਾਂ ਦੇ ਜੱਥੇ ਸਿੰਘੁ ਅਤੇ ਟਿਕਰੀ ਧਰਨਿਆਂ ਤੇ ਵੀ ਪਹੁੰਚ ਰਹੇ ਹਨ, ਗਾਜੀਪੁਰ ਧਰਨਾ ਵੀ ਵੀ ਦਿਨੋਂ ਦਿਨ ਮਜਬੂਤ ਹੋ ਰਿਹਾ ਹੈ।
ਡਾ ਦਰਸ਼ਨ ਪਾਲ
*ਸੰਯੁਕਤ ਕਿਸਾਨ ਮੋਰਚਾ*
9417269294