ਰਵੀ ਜੱਖੂ
ਸਿੰਘੂ ਬਾਰਡਰ, 25 ਜਨਵਰੀ 2021 - ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਅਹਿਮ ਤੇ ਵੱਡੇ ਐਲਾਨ ਕੀਤੇ ਨੇ| ਹੇਠ ਲਿਖੇ ਪੁਆਇੰਟ ਪੜ੍ਹੋ:
ਬੱਬੂ ਮਾਨ ਨੇ ਕੀ ਕਿਹਾ ਪ੍ਰੈਸ ਕਾਨਫਰੰਸ ਚ ?
- ਨੌਜਵਾਨਾਂ ਨੂੰ ਅਪੀਲ ਕੀਤੀ ਕੀ ਸ਼ਾਂਤਪੁਰਵਕ ਹੋਵੇ ਪਰੇਡ
- ਟਰੈਕਟਰਾ ਤੇ ਗਾਣੇ ਨਾ ਲਾਏ ਜਾਣ
- ਕਾਨੂੰਨ ਹੱਥ ਵਿੱਚ ਨਹੀਂ ਲੈਣਾ
- ਖੱਬੇ ਹੱਥ ਵਾਲੀ ਲਾਈਨ ਮਿਲ ਗਈ ਉਸ 'ਤੇ ਹੀ ਰਹਿਣਾ
ਯੋਗੇਦਰ ਯਾਦਵ ਨੇ ਕੀ ਕਿਹਾ ?
- ਗਣਤੰਤਰ ਵਾਲੇ ਦਿਨ ਦੇਸ਼ ਦੇ ਗਣ ਆਪਣੀ ਅਵਾਜ਼ ਤੰਤਰ ਨੂੰ ਸੁਣਾਵੇਗਾ
- ਦਿੱਲੀ ਵਿੱਚ ਹੋਵੇਗੀ ਪਰੇਡ
- 9 ਥਾਂਵਾਂ ਤੋਂ ਪਰੇਡ ਹੋਵੇਗੀ
- ਸਿਘੂ ਬਾਰਡਰ ,ਟੀਕਰੀ, ਚਿੱਲਾ ਬਾਰਡਰ , ਰਾਜਸਥਾਨ ਸ਼ਾਹਜਾਹਪੁਰ ਬਾਰਡਰ ਤੋਂ, 20-25 ਸੂਬੇ ਦੀਆ ਝਾਕੀਆਂ ਹੋਣਗੀਆਂ।
- ਕੁਲ 9 ਥਾਵਾਂ ਤੋਂ ਪਰੇਡ ਹੋਵੇਗੀ
ਡਾ ਦਰਸ਼ਨ ਪਾਲ ਨੇ ਕੀ ਕਿਹਾ ?
- ਹੋਰ ਸੂਬਿਆਂ ਦੇ ਸ਼ਹਿਰਾਂ ਅਤੇ ਰਾਜਧਾਨੀਆਂ ਵਿੱਚ ਵੀ ਹੋਵੇਗੀ ਕਿਸਾਨ ਪਰੇਡ
- ਅਗਲਾ ਪਾਰਲੀਮੈਂਟ ਸ਼ੈਸ਼ਨ ਦੌਰਾਨ ਵੀ ਕਿਸਾਨ ਪੈਦਲ ਕੂਚ ਕਰਨਗੇ
ਰਾਜੇਵਾਲ ਨੇ ਕੀ ਕਿਹਾ ?
- ਸਾਡੇ ਸੰਵਿਧਾਨ ਨਾਲ ਲੀਡਰਾ ਵੱਲੋ ਕਿੱਤਾ ਗਿਆ ਖਿਲਵਾੜ
- ਇਹ ਕਾਨੂੰਨ ਵੀ ਉਸੇ ਦਾ ਹਿੱਸਾ ਹੈ
- ਅੰਦੋਲਨ ਜਾਰੀ ਰਹੇਗਾ
- ਸਰਕਾਰ ਨੂੰ ਵੀ ਪਤਾ ਲੱਗ ਜਾਵੇਗਾ ਕਿ ਇਹ ਅੰਦੋਲਨ ਪੂਰੇ ਦੇਸ਼ ਦਾ ਬਣ ਚੁੱਕਾ ਹੈ
- ਪੈਦਲ ਮਾਰਚ ਹੋਵੇਗਾ (ਸੰਸਦ ਵੱਲ)
ਕਿਸਾਨ ਆਗੂ ਜਗਮੋਹਨ ਸਿੰਘ ਨੇ ਕੀ ਕਿਹਾ?
- 3000 ਦੇ ਕਰੀਬ ਵਲੰਟੀਅਰ ਹੋਣਗੇ ਤੈਨਾਤ
- ਦਿੱਲੀ ਦੇ ਲੋਕਾਂ ਦੁਆਰਾ ਕਿਸਾਨਾਂ ਦੇ ਸਵਾਗਤ ਲਈ ਫੁੱਲਾਂ ਦੀ ਵਰਖਾ ਕਰਨ ਵਾਸਤੇ ਵੈਲਕਮ ਪੁਆਇੰਟ ਰੱਖੇ ਗਏ ਨੇ
- 100 ਤੋਂ ਵੱਧ ਐਮਬੂਲੈਂਸਾਂ ਜੋ ਕਿਸਾਨਾਂ ਦੀਆਂ ਖੁਦ ਦੀਆਂ ਹੀ ਹੋਣਗੀਆਂ