ਨਵੀਂ ਦਿੱਲੀ, 9 ਫਰਵਰੀ 2021 - 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ 'ਤੇ ਹੋਈ ਘਟਨਾ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਮੁੱਖ ਮੁਲਜ਼ਮ ਦੀਪ ਸਿੱਧੂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੀਪ ਸਿੱਧੂ 'ਤੇ ਦਿੱਲੀ ਪੁਲਿਸ ਨੇ 1 ਲੱਖ ਦਾ ਇਨਾਮ ਰੱਖਿਆ ਗਿਆ ਸੀ।
ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 26 ਜਨਵਰੀ ਦੀ ਘਟਨਾ 'ਚ ਮੁਲਜ਼ਮ ਦੀਪ ਸਿੱਧੂ ਨੂੰ ਚੰਡੀਗੜ੍ਹ ਅਤੇ ਅੰਬਾਲਾ ਦੇ ਵਿਚਕਾਰ ਜ਼ੀਰਕਪੁਰ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ।
ਦੀਪ ਸਿੱਧੂ ਕੈਲੀਫੋਰਨੀਆ ਵਿਚ ਰਹਿਣ ਵਾਲੀ ਆਪਣੀ ਦੋਸਤ ਅਤੇ ਅਦਾਕਾਰਾ ਨਾਲ ਸੰਪਰਕ ਵਿਚ ਸੀ ਅਤੇ ਭਾਰਤ 'ਚੋਂ ਵੀਡੀਓ ਬਣਾਉਂਦਾ ਸੀ ਅਤੇ ਉਸਨੂੰ ਭੇਜਦਾ ਸੀ, ਅਤੇ ਉਸਦੀ ਦੋਸਤ ਵੀਡੀੳਜ਼ ਨੂੰ ਫੇਸਬੁੱਕ ਅਕਾਉਂਟ 'ਤੇ ਅਪਲੋਡ ਕਰਦੀ ਸੀ। ਦਿੱਲੀ ਪੁਲਿਸ ਦੁਪਹਿਰ 12 ਵਜੇ ਮੀਡੀਆ ਬ੍ਰੀਫ ਕਰ ਰਹੀ ਹੈ।
ਕੀ ਦੀਪ ਸਿੱਧੂ ਗੱਦਾਰ ਹੈ? ਵੀਡੀੳ ਵੀ ਦੇਖੋ:
ਕਿਸਦਾ ਪਲਾਨ ਸੀ Red Fort 'ਤੇ ਝੰਡਾ ਲਾਉਣ ਦਾ? ਕਦੋਂ ਸ਼ੁਰੂ ਹੋਈ ਸੀ ਤਲਖਬਾਜ਼ੀ ਨੌਜਵਾਨਾਂ ਚ?ਰਿਪੋਰਟ 'ਚ ਸਮਝੋ ਸ਼ੁਰੂ ਤੋਂ