ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਕਰ ਬਾਹਰ ਆਏ ਸੁਖਜਿੰਦਰ ਰੰਧਾਵਾ ਤੇ ਵੇਰਕਾ, ਪੜ੍ਹੋ ਕੀ ਕਿਹਾ
ਨਵੀਂ ਦਿੱਲੀ , 31 ਮਈ 2021 - ਪੰਜਾਬ ਕਾਂਗਰਸ ਦੀ ਆਪਸੀ ਖਾਨਜੰਗੀ ਨੂੰ ਸੁਲਝਾਉਣ ਲਈ ਅੱਜ ਦਿੱਲੀ ਦਰਬਾਰ ਵਿਖੇ 25 ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਤਿੰਨ ਮੈਂਬਰੀ ਕਮੇਟੀ ਗੱਲਬਾਤ ਕਰ ਰਹੀ ਹੈ। ਇਸ ਮੀਟਿੰਗ 'ਚ ਰਾਜ ਕੁਮਾਰ ਵੇਰਕਾ, ਓ.ਪੀ.ਸੋਨੀ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਰਾਣਾ ਕੇ.ਪੀ ਸਿੰਘ, ਸ਼ਾਮ ਸੁੰਦਰ ਅਰੋੜਾ, ਸੁਖਜਿੰਦਰ ਰੰਧਾਵਾ, ਡਾ ਰਾਜਕੁਮਾਰ ਚੱਬੇਵਾਲ, ਸੰਗਤ ਸਿੰਘ ਗਿਲਜੀਆਂ ਸਣੇ ਹੋਰ ਵੀ ਕਈ ਆਗੂ ਪਹੁੰਚੇ।
ਮੀਟਿੰਗ ਤੋਂ ਬਾਹਰ ਆਉਂਦਿਆਂ ਹੀ ਡਾ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕਮੇਟੀ 25 /25 ਦੇ ਬੈਚ ਬਣਾ ਕੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੀ ਹੈ ਤੇ ਮਸਲਾ ਜਲਦ ਹੀ ਹੱਲ ਹੋਣ ਦੀ ਉਮੀਦ ਹੈ। ਵੇਰਕਾ ਨੇ ਕਿਹਾ ਕਿ ਹਾਈ ਕਮਾਨ ਵਿਚ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਬਾਰੇ ਗੱਲ ਚੱਲ ਰਹੀ ਹੈ।
ਇਹ ਵੀ ਖ਼ਬਰ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਤੋਂ ਬਾਹਰ ਆ ਕੇ ਅਲੱਗ ਹੀ ਤੇਵਰ ਦਿਖਾਏ। ਉਨ੍ਹਾਂ ਦੇ ਚਿਹਰੇ 'ਤੇ ਨਾਰਾਜ਼ਗੀ ਸਾਫ਼ ਦਿਸ ਰਹੀ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਜੋ ਵੀ ਗੱਲ ਹੋਈ ਹੈ ਮੈਂ ਮੀਡੀਆ ਨਾਲ ਸਾਂਝੀ ਨਹੀਂ ਕਰਾਂਗਾ।" ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਆਪਣੇ ਸਟੈਂਡ 'ਤੇ ਕਾਇਮ ਹਾਂ ਕਿ ਬੇਅਦਬੀ ਮਾਮਲੇ ਵਿਚ ਜਲਦ ਕੋਈ ਸੁਣਵਾਈ ਹੋਵੇ। ਨਾਲ ਹੀ ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ।