ਤਿੰਨ ਮੈਂਬਰੀ ਪੈਨਲ ਨੂੰ ਫਿਰ ਮਿਲਣਗੇ ਕੈਪਟਨ ਅਮਰਿੰਦਰ ਸਿੰਘ, ਸੋਨੀਆ ਨਾਲ ਵੀ ਹੋ ਸਕਦੀ ਹੈ ਮੁਲਾਕਾਤ
ਨਵੀਂ ਦਿੱਲੀ, 20 ਜੂਨ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 22 ਜੂਨ ਨੂੰ ਏ ਆਈ ਸੀ ਸੀ ਦੇ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ ਕਰਨਗੇ।ਇਹ ਪੈਨਲ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਖਤਮ ਕਰਨ ਲਈ ਯਤਨ ਕਰ ਰਿਹਾ ਹੈ ਤੇ ਸਾਰਿਆਂ ਨੂੰ ਪ੍ਰਵਾਨਤ ਫਾਰਮੂਲਾ ਤਿਆਰ ਕਰ ਰਿਹਾ ਹੈ।
ਏ ਐਨ ਆਈ ਦੀ ਖਬਰ ਮੁਤਾਬਿਕ ਤਿੰਨ ਮੈਂਬਰੀ ਪੈਨਲ ਜਿਸ ਵਿਚ ਮਲਿਕ ਅਰਜੁਨ ਖੜਗੇ, ਜੇ ਪੀ ਅਗਰਵਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸ਼ਾਮਲ ਹਨ, ਵੱਲੋਂ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪਣ ਮਗਰੋਂ ਅਮਰਿੰਦਰ ਸਿੰਘ ਦੀ ਇਸ ਨਾਲ ਪਹਿਲੀ ਮੁਲਾਕਾਤ ਹੈ। ਪੈਨਲ ਦੋ ਵਾਰ ਰਾਹੁਲ ਗਾਂਧੀ ਨੁੰ ਮਿਲ ਚੁੱਕਾ ਹੈ।
ਮੁੱਖ ਮੰਤਰੀ ਵੱਲੋਂ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ।