ਪਰਗਟ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ, ਹਰੀਸ਼ ਰਾਵਤ ਨੇ ਲਿਆ ਤਿੱਖਾ ਨੋਟਿਸ
ਨਵੀਂ ਦਿੱਲੀ, 10 ਜੂਨ 2021 - ਪੰਜਾਬ ਦੇ ਐਮ ਐਲ ਏ ਪਰਗਟ ਸਿੰਘ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਜਿਸ 'ਚ ਉਸ ਨੇ ਇਕ ਵਾਰ ਫਿਰ ਆਪਣੀ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ। ਇਸ ਤੋਂ ਬਿਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨੇ ਲਾਏ। ਜਿਸ ਦਾ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਤਿੱਖਾ ਨੋਟਿਸ ਲਿਆ ਹੈ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਮ ਐਲ ਏ ਅਤੇ ਹੋਰ ਲੀਡਰਾਂ ਨਾਲ ਮੀਟਿੰਗ ਤੋਂ ਬਾਅਦ ਵੀ, ਜੇ ਕੋਈ ਬਾਹਰ ਆ ਕੇ ਮੀਡੀਆ ਸਾਹਮਣੇ ਬਿਆਨ ਦਿੰਦਾ ਹੈ, ਫਿਰ ਪਾਰਟੀ ਇਸ ਨੂੰ ਗੰਭੀਰਤਾ ਨਾਲ ਲਵੇਗੀ।
ਪਰਗਟ ਸਿੰਘ ਨੂ ਸੁਣੋ :