ਪੰਜਾਬ ਕਾਂਗਰਸ ਵਿਚ ਕਿਹੜੇ ਵਿਧਾਇਕ ਹੋ ਰਹੇ ਸ਼ਾਮਿਲ,ਪੜ੍ਹੋ ਹਰੀਸ਼ ਰਾਵਤ ਨੇ ਦਿੱਤੇ ਕਿਹੜੇ ਸੰਕੇਤ
ਨਵੀਂ ਦਿੱਲੀ,3 ਜੂਨ,2021:ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇਹ ਕਿਹਾ ਹੈ ਪੰਜਾਬ ਦੇ ਕੁਝ ਵਿਰੋਧੀ ਐਮ ਐਲ ਏ ਅਤੇ ਹੋਰ ਨੇਤਾ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਚਾਹੁੰਦੇ ਹਨ । ਉਨ੍ਹਾਂ ਕਿਹਾ ਕੀ ਪਰਦੇਸ਼ ਕਰੰਗਰਸ ਵੱਲੋਂ ਅਜਿਹੇ ਨੇਤਾਵਾਂ ਦੀ ਲਿਸਟ ਭੇਜੀ ਗਈ ਹੈ ਜਿਸ ਬਾਰੇ ਵਿਚਾਰ ਕੀਤਾ ਜਾਵੇਗਾ । ਉਨ੍ਹਾਂ ਸੁਖਪਾਲ ਖੈਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਹ ਸੰਕੇਤ ਦਿੱਤਾ ਕੀ ਖੈਰਾ ਇਨ੍ਹਾਂ ਵਿੱਚ ਸ਼ਾਮਲ ਹੈ .
ਪੰਜਾਬ ਕਾਂਗਰਸ ਵਿਚਕਾਰ ਚੱਲ ਰਹੀ ਖਾਨਾਜੰਗੀ ਨੂੰ ਖ਼ਤਮ ਕਰਨ ਲਈ ਮੰਥਨ ਜਾਰੀ ਹੈ। ਤੀਜੇ ਦਿਨ ਪਾਰਟੀ ਦੇ ਕਈ ਵੱਡੇ ਲੀਡਰ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਪਹੁੰਚੇ। ਮੀਟਿੰਗ ਤੋਂ ਬਾਅਦ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਅੱਜ 40 ਨੇਤਾਵਾਂ ਨਾਲ ਮੁਲਾਕਾਤ ਕੀਤੀ .
ਰਾਵਤ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਵੀਰਵਾਰ ਸ਼ਾਮ ਜਾਂ ਸ਼ੁੱਕਰਵਾਰ ਸਵੇਰੇ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਹੋਵੇਗੀ .ਇਹ ਉਨ੍ਹਾਂ ਦੀ ਸਹੂਲਤ ਤੇ ਨਿਰਭਰ ਕਰਦਾ ਹੈ . ਹਰੀਸ਼ ਰਾਵਤ ਨੇ ਕਿਹਾ ਸਭ ਦੇ ਮਨ ਵਿਚ ਕਾਫੀ ਉਤਸ਼ਾਹ ਹੈ ਤੇ ਕਹਿ ਰਹੇ ਨੇ ਪਾਰਟੀ ਦਾ ਮਾਹੌਲ ਬਹੁਤ ਚੰਗਾ ਹੈ ਜੇਕਰ ਸਭ ਇਕਜੁੱਟ ਹੋ ਕੇ ਚੱਲਣ।
ਰਾਵਤ ਨੇ ਕਿਹਾ ਸਭ ਤੋਂ ਅਲੱਗ ਅਲੱਗ ਸੁਝਾਅ ਦਿੱਤੇ ਨੇ ਅਤੇ ਇਹ ਵੀ ਸੁਝਾਅ ਆਇਆ ਕਿ ਐਸ ਸੀ ਤੇ ਓ ਬੀ ਸੀ ਦੇ ਲਈ ਨੀਤੀ ਬਣਾਈ ਜਾਵੇ। ਹਰੀਸ਼ ਰਾਵਤ ਨੇ ਕਿਹਾ ਕਿ ਪੀਪੀਸੀਸੀ ਵਿਚ ਕੁੱਝ ਲੋਕ ਸ਼ਾਮਿਲ ਹੋਣਾ ਚਾਹੁੰਦੇ ਨੇ ਜਿਸ ਵਿਚ ਕੁੱਝ ਵਿਧਾਇਕ ਵੀ ਮੌਜੂਦ ਹਨ। ਮੁੱਖ ਮੰਤਰੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਹਰੀਸ਼ ਰਾਵਤ ਨੇ ਸੁਖਪਾਲ ਖਹਿਰਾ ਦੇ ਨਾਮ ਤੇ ਕੁੱਝ ਸਪੱਸ਼ਟ ਨਹੀਂ ਕੀਤਾ।