ਕੈਪਟਨ ਕੌਣ ਹੁੰਦੈ ਮੇ ਲਈ ਦਰਵਾਜ਼ੇ ਬੰਦ ਕਰਨ ਵਾਲਾ, ਪੜ੍ਹੋ ਨਵਜੋਤ ਸਿੱਧੂ ਨੇ ਅਮਰਿੰਦਰ ’ਤੇ ਨਵੇਂ ਹਮਲੇ ਵਿਚ ਕੀ ਕਿਹਾ
ਚੰਡੀਗੜ੍ਹ, 21 ਜੂਨ, 2021: ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਕੀਤਾ ਹੈ। ਆਪਣੀ ਪਟਿਆਲਾ ਰਿਹਾਇਸ਼ ’ਤੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੀ ਇਕਕ ਇੰਟਰਵਿਊ 'ਚ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੌਣ ਹੁੰਦੈ ਮੇਰੇ ਲਈ ਦਰਵਾਜ਼ੇ ਬੰਦ ਕਰਨ ਵਾਲਾ। ਕੈਪਟਨ ਕਾਂਗਰਸ ਨਹੀਂ ਹੈ ਬਲਕਿ ਹਾਈ ਕਮਾਂਡ ਕਾਂਗਰਸ ਹੈ।
ਉਸਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਸੀਂ ਬਣਾਇਆ ਹੈ। ਜੇਕਰ ਉਸਨੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅਸੀਂ ਉਸਦੇ ਸੋਹਲੇ ਗਾ ਰਹੇ ਹੁੰਦੇ ਪਰ ਵੇਖੋ ਉਸਦੇ ਖਿਲਾਫ ਕਿੰਨੀ ਬਗਾਵਤ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ’ਤੇ ਦੋ ਪਰਿਵਾਰ ਰਾਜ ਕਰ ਰਹੇ ਹਨ ਜੋ ਪੰਜਾਬ ਨੂੰ ਲੁੱਟ ਕੇ ਖਾ ਗਏ ਤੇ ਸੂਬੇ ਨੂੰ ਕਰਜ਼ਈ ਕਰ ਦਿੱਤਾ ਹੈ।ਜੋ ਇਹਨਾਂ ਮੁਤਾਬਕ ਚਲਦਾ ਹੈ, ਉਸਦਾ ਹਰ ਕੰਮ ਹੋ ਜਾਂਦਾ ਹੈ ਜੋ ਨਹੀਂ ਚਲਦਾ, ਉਸਦੀ ਕੋਈ ਸੁਣਵਾਈ ਨਹੀਂ ਹੁੰਦੀ।
ਸਿੱਧੂ ਨੇ ਵਾਰ ਵਾਰ ਇਹ ਦਾਆਵਾ ਕੀਤਾ ਕੀ ਕਿ ਉਸਨੇ ਕੋਈ ਅਹੁਦਾ ਨਹੀਂ ਮੰਗਿਆ ਅਤੇ ਉਸਨੂੰ ਕਿਸੇ ਅਹੁਦੇ ਦੀ ਜ਼ਰੂਰਤ ਨਹੀਂ ਪਰ ਜੇਕਰ ਤਾਕਤ ਮਿਲੇ ਤਾਂ ਉਹ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ।
ਹਿੰਦੁਸਤਾਨ Times ਦੀ ਪੂਰੀ ਇੰਟਰਵਿਊ ਲਿੰਕ ਕਲਿੱਕ ਕਰੋ :
https://www.hindustantimes.com/cities/chandigarh-news/captain-is-not-the-congress-i-ll-fight-says-navjot-sidhu-101624220794352.html