ਕਿਸਾਨਾਂ ਆਗੂਆਂ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਦੇਰ ਰਾਤ ਤਕ ਵੀ ਜਾਰੀ - ਸਾਰੇ ਸੀਨੀਅਰ ਅਫਸਰ ਪੁੱਜੇ -ਹਾਲਾਤ ਤਣਾਅ ਭਰੇ
ਰਾਜਪੁਰਾ, 11 ਜੁਲਾਈ, 2021: ਕਿਸਾਨਾਂ ਵੱਲੋਂ ਅੱਜ ਇੱਥੇ ਭਾਜਪਾ ਦੇ ਪੰਜ ਵੱਡੇ ਆਗੂਆਂ ਨੂੰ ਇੱਥੇ ਵਾਰਡ ਨੰਬਰ 14 ਵਿਚ ਇਕ ਭਾਜਪਾ ਆਗੂ ਦੇ ਘਰ ਵਿਚ ਘਿਰਾਓ ਕਰ ਲਿਆ ਹੈ ਤੇ ਧਰਨਾ ਜਾਰੀ ਹੈ। ਇਹ ਸਿਲਸਿਲਾ ਕਈ ਘੰਟਿਆਂ ਤੋਂ ਜਾਰੀ ਹੈ। ਰਾਤੀਂ 11 ਵਜੇ ਤਕ ਵੀ ਇਹ ਘੇਰਾਓ ਅਤੇ ਧਰਨਾ ਜਾਰੀ ਸੀ ਅਤੇ ਹਾਲਤ ਬਹੁਤ ਹੀ ਤਣਾਅ ਭਰੇ ਬਣੇ ਹੋਏ ਨੇ । ਪਟਿਆਲੇ ਜ਼ਿਲੇ ਦੇ ਸਾਰੇ ਸੀਨੀਅਰ ਸਿਵਿਲ ਅਤੇ ਪੁਲੀਸ ਅਫਸਰ ਮੌਕੇ ਤੇ ਪੁੱਜੇ । ਹੋਰ ਪੁਲੀਸ ਫੋਰਸ ਵੀ ਮੰਗਾਈ ਗਈ ਹੈ ।
ਘਰ ਦੇ ਅੰਦਰ ਬੰਦ ਆਗੂਆਂ ਵਿਚ ਸੂਬਾਈ ਆਗੂ ਸੁਭਾਸ਼ ਸ਼ਰਮਾ ਤੇ ਪਟਿਆਲਾ ਦੇ ਆਗੂ ਭੁਪੇਸ਼ ਅਗਰਵਾਲ ਵੀ ਸ਼ਾਮਲ ਹਨ। ਕਿਸਾਨ ਆਗੁਆ ਦਾ ਕਹਿਣਾ ਹੈ ਬੀ ਜੇ ਪੀ ਨੇਤਾ ਮਾਫ਼ੀ ਨਹੀਂ ਮੰਗਦੇ ਉਨਾ ਚਿਰ ਧਰਨਾ ਨਹੀਂ ਚੁੱਕਣਗੇ । ਉਨਹ ਦੋਸ਼ ਲਾਇਆ ਕਿ ਇਕ ਬੀ ਜੇ ਪੀ ਨੇਤਾ ਦੇ ਗੰਨਮੈਨ ਨੇ ਕਿਸਾਨਾਂ ਵੱਲ ਪਿਸਤੌਲ ਤਾਣਿਆ ਅਤੇ ਚੁਣੌਤੀ ਦਿੱਤੀ .
ਰਾਜਪੁਰਾ ਤੋਂ ਕੁਲਵੰਤ ਸਿੰਘ ਅਨੁਸਾਰ
ਕਿਸਾਨ ਆਗੂਆਂ ਨੇ ਉਸ ਭਾਜਪਾ ਆਗੂ ਅਜੇ ਚੋਧਰੀ ਦੇ ਘਰ ਨੂੰ ਘੇਰਾ ਪਾ ਰੱਖਿਆ ਹੈ ।
ਕਿਸਾਨਾਂ ਨੇ ਭਾਜਪਾ ਆਗੂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਕਿਸਾਨ ਆਗੂਆਂ ਦਾ ਕਹਿਣਾ ਕਿ ਭਾਜਪਾ ਆਗੂ ਨੇ ਸਾਨੂੰ ਗਲਤ ਸ਼ਬਦਾਵਲੀ ਬੋਲੀ ਹੈ। ਜਿਸ ਕਾਰਨ ਕਿਸਾਨਾਂ ਨੇ ਉਸ ਦੇ ਘਰ ਨੂੰ ਘੇਰਾ ਪਾ ਲਿਆ ਹੈ। ਭਾਜਪਾ ਆਗੂ ਦੇ ਘਰ ਦੀ ਬਿਜਲੀ ਕਿਸਾਨਾਂ ਵਲੋਂ ਕੱਟ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਘਰ ਦੇ ਅੰਦਰ ਜ਼ਿਲਾ ਦਿਹਾਤੀ ਪ੍ਰਧਾਨ ਵਿਕਾਸ ਸ਼ਰਮਾ ਅਤੇ ਭਾਜਪਾ ਆਗੂ ਅਜੇ ਚੋਧਰੀ ਹਨ। ਮੌਕੇ ਡਿਪਟੀ ਡੀ, ਸੀ ਕੁਮਾਰ ਅਮਿਤ ਪੁਲਿਸ ਅਫਸਰਾਂ ਵਲੋਂ ਕਿਸਾਨਾਂ ਨੂੰ ਅੰਦਰ ਵੜਨ ਤੋਂ ਰੋਕ ਦਿੱਤਾ ਗਿਆ ਹੈ। ਆਈ,ਜੀ ਵਿਕਰਮਜੀਤ ਸਿੰਘ ਦੁੱਗਲ,ਐਸ, ਐਸ, ਪੀ ਸੰਦੀਪ ਗਰਗ ਅਤੇ ਜ਼ਿਲੇ ਦੇ ਡੀ, ਐਸ, ਪੀ ਅਤੇ ਸਾਰਾ ਪੁਲਿਸ ਪ੍ਰਸ਼ਾਸ਼ਨ ਘਰ ਬਾਹਰ ਸੁਰਖਿਆ ਲਈ ਖੜ੍ਹਾ ਹੈ। ਅਤੇ ਹਾਜਰਾ ਸੀ ਸੰਖਿਆ ਵਿਚ ਕਿਸਾਨ ਵੀ ਘਰ ਦੇ ਬਾਹਰ ਧਰਨੇ ਤੇ ਬੈਠੇ ਹਨ।
ਜਿੱਥੇ ਭਾਜਪਾ ਦੇ ਆਗੂ ਦੋਸ਼ ਲਗਾ ਰਹੇ ਹਨ ਕਿ ਇਹ ਸਭ ਕੁਝ ਕਾਂਗਰਸ ਵੱਲੋਂ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਸਥਾਨਕ ਵਿਧਾਇਕ ਤੇ ਸੀਨੀਅਰ ਆਗੂ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਹੈ ਕਿ ਸੂਬੇ ਦੀ ਭਾਜਪਾ ਲੀਡਰਸ਼ਿਪ ਨੂੰ ਕੇਂਦਰ ਸਰਕਾਰ ਨੂੰ ਸਮਝਾ ਕੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਵਿਚ ਕਾਂਗਰਸ ਦੇ ਆਗੂ ਸ਼ਾਮਲ ਹੋਣ ਦੀ ਗੱਲ ਮੂਲੋਂ ਗ਼ਲਤ ਹੈ।
ਇਸ ਦੌਰਾਨ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨ ਕਾਨੂੰਨ ਡੇਢ ਸਾਲ ਵਾਸਤੇ ਟਾਲਣ ਤੇ ਇਹਨਾਂ ਦੀ ਹਰ ਵਿਵਸਥਾ ’ਤੇ ਚਰਚਾ ਲਈ ਤਿਆਰ ਹੈ। ਉਹਨਾਂ ਕਿਹਾ ਕਿ ਗੱਲਬਾਤ ਖੁੱਲ੍ਹੇ ਮਨ ਨਾਲ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਸੰਵਿਧਾਨ ਅਨੁਸਾਰ ਸ਼ਾਸਨ ਹੋਣਾ ਚਾਹੀਦਾ ਹੈ ਤੇ ਭਾਜਪਾ ਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੋਣਾ ਚਾਹੀਦਾ ਹੈ।
- ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਭੁਪੇਸ ਅਗਰਵਾਲ ਨੇ ਅੱਜ ਆਪਣੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ। ਜਿਸ 'ਚ ਉਹਨਾਂ ਵੱਲੋਂ ਟੀਮ ਦਾ ਗਠਨ ਕੀਤਾ ਜਾਣਾ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਮੀਟਿੰਗ ਰੋਕਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਜਦੋ ਜ਼ਿਲਾ ਇੰਚਾਰਜ ਭੂਪੇਸ਼ ਅਗਰਵਾਲ ਰਾਜਪੁਰਾ ਵਿੱਚ ਇਕ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ ਕਿਸਾਨਾਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਭਾਜਪਾ ਆਗੂ ਨੇ ਕਿਸਾਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਦੇਖ ਲਵਾਂਗਾ ਕਿਸਾਨ ਆਗੂਆਂ ਨੇ ਉਸ ਭਾਜਪਾ ਆਗੂ ਅਜੇ ਚੋਧਰੀ ਦੇ ਘਰ ਨੂੰ ਘੇਰਾ ਪਾ ਲਿਆ ਹੈ।