ਕਿਸਾਨ ਮੋਰਚੇ ਨੇ ਗੁਰਨਾਮ ਚੜੂਨੀ ਨੂੰ ਕੀਤਾ ਸਸਪੈਂਡ
ਚੰਡੀਗੜ੍ਹ, 14 ਜੁਲਾਈ 2021 - ਕਿਸਾਨ ਮੋਰਚੇ ਵੱਲੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਮਾਨ ਚੜੂਨੀ ਨੂੰ ਇੱਕ ਹਫਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਮੋਰਚੇ ਨੇ ਕਿਹਾ ਹੈ ਕਿ ਚੜੂਨੀ ਨੂੰ ਰੋਕਣ ਦੇ ਬਾਵਜੂਦ ਉਹ ਸਿਆਸੀ ਬਿਆਨਬਾਜ਼ੀ ਕਰਨ ਤੋਂ ਨਹੀਂ ਹਟ ਰਹੇ ਸਨ। ਹੁਣ ਉਹ ਇਕ ਹਫਤੇ ਤੱਕ ਮੋਰਚੇ ਦੀ ਸਟੇਜ ’ਤੇ ਨਹੀਂ ਚੜ੍ਹ ਸਕਦੇ ਤੇ ਨਾ ਹੀ ਬਿਆਨਬਾਜ਼ੀ ਕਰ ਸਕਦੇ ਹਨ।
ਯਾਦ ਰਹੇ ਕਿ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੇ ਕਿਸਾਨਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਸੁਝਾਅ ਦਿੱਤਾ ਸੀ।
https://www.facebook.com/BabushahiDotCom/videos/839153250139743