ਪਟਿਆਲਾ, 1 ਅਗਸਤ, 2017 : ਜ਼ਮੀਨੀ ਫ਼ੌਜ 'ਚ ਭਰਤੀ ਲਈ ਪਟਿਆਲਾ-ਸੰਗਰੂਰ ਸੜਕ ਉਤੇ ਪਟਿਆਲਾ ਫਲਾਈਂਗ ਕਲੱਬ ਦੇ ਸਾਹਮਣੇ ਭਰਤੀ ਰੈਲੀ 1 ਅਗਸਤ ਤੋਂ ਸ਼ੁਰੂ ਹੋ ਕੇ 11 ਅਗਸਤ ਤਕ ਚੱਲੇਗੀ ।ਇਸ ਭਰਤੀ ਰੈਲੀ ਵਿੱਚ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਭਾਗ ਲੈ ਸਕਦੇ ਹਨ।
ਭਾਰਤੀ ਫ਼ੌਜ ਦੇ ਡਾਇਰੈਕਟਰ ਭਰਤੀ ਪੰਜਾਬ ਅਤੇ ਜੰਮੂ ਕਸ਼ਮੀਰ, ਕਰਨਲ ਅਨਿਲ ਐਮ ਵਰਗੀਜ ਨੇ ਦੱਸਿਆ ਕਿ ਭਰਤੀ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਫ਼ੌਜ ਵਿਚ ਇਹ ਖੁੱਲ੍ਹੀ ਭਰਤੀ ਸਿਪਾਹੀ ਜਰਨਲ, ਸਿਪਾਹੀ ਕਲਰਕ, ਸਿਪਾਹੀ ਤਕਨੀਕੀ, ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਟ੍ਰੇਡਜਮੈਂਨ ਲਈ ਕੀਤੀ ਜਾਣੀ ਹੈ। ਭਰਤੀ ਲਈ ਜਰਨਲ ਸਿਪਾਹੀ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿੱਚ ਹੋਣੀ ਲਾਜ਼ਮੀ ਹੈ । ਭਰਤੀ ਲਈ ਇੱਛੁਕ ਉਮੀਦਵਾਰ ਦਾ ਜਨਮ 1 ਅਕਤੂਬਰ 1996 ਤੋਂ 1 ਅਪ੍ਰੈਲ 2000 ਦੇ ਵਿਚ ਹੋਇਆ ਹੋਣਾ ਚਾਹੀਦਾ ਹੈ, ਜਦ ਕਿ ਸਿਪਾਹੀ ਕਲਰਕ, ਸਿਪਾਹੀ ਨਰਸਿੰਗ ਸਹਾਇਕ, ਸਿਪਾਹੀ ਤਕਨੀਕੀ, ਅਤੇ ਸਿਪਾਹੀ ਟ੍ਰੇਡਜਮੈਂਨ ਲਈ ਉਮੀਦਵਾਰ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਦੇ ਵਿਚ ਹੋਣੀ ਲਾਜ਼ਮੀ ਹੈ । ਉਹਨਾਂ ਦੱਸਿਆ ਕਿ ਭਰਤੀ ਲਈ ਇੱਛੁਕ ਉਮੀਦਵਾਰ ਦਾ ਜਨਮ 1 ਅਕਤੂਬਰ 1994 ਤੋਂ 1 ਅਪ੍ਰੈਲ 2000 ਦੇ ਵਿੱਚ ਹੋਇਆ ਹੋਣਾ ਲਾਜ਼ਮੀ ਹੈ ।
ਡਾਇਰੈਕਟਰ ਭਰਤੀ ਨੇ ਸਰੀਰਕ ਯੋਗਤਾ ਬਾਰੇ ਦੱਸਿਆ ਕਿ ਉਮੀਦਵਾਰ ਦਾ ਕੱਦ 170 ਸੈਂਟੀਮੀਟਰ, ਘੱਟੋ ਘੱਟ ਵਜ਼ਨ 50 ਕਿੱਲੋ ਅਤੇ ਛਾਤੀ 77 ਸੈਂਟੀਮੀਟਰ, ਜਿਸ ਨੂੰ 5 ਸੈਂਟੀਮੀਟਰ ਫੁਲਾਉਣ ਦੀ ਸਮਰਥਾ ਹੋਣੀ ਲਾਜ਼ਮੀ ਹੈ। ਉਮੀਦਵਾਰ ਨੇ ਘੱਟੋਂ ਘੱਟ 45 ਫੀਸਦੀ ਅੰਕਾਂ ਨਾਲ ਦਸਵੀਂ ਪਾਸ ਕੀਤੀ ਹੋਣੀ ਵੀ ਜ਼ਰੂਰੀ ਹੈ । ਸਿਪਾਹੀ ਨਰਸਿੰਗ ਸਹਾਇਕ, ਸਿਪਾਹੀ ਤਕਨੀਕੀ ਲਈ 10+2 ਸਾਇੰਸ ਵਿਸ਼ੇ ਨਾਲ ਪਾਸ ਕੀਤੀ ਜਾਣੀ ਲਾਜ਼ਮੀ ਹੈ। ਜਦ ਕਿ ਸਿਪਾਹੀ ਤਕਨੀਕੀ ਲਈ ਦਸਵੀਂ 50 ਫੀਸਦੀ ਅੰਕਾਂ ਨਾਲ ਅਤੇ 3 ਸਾਲ ਦਾ ਆਲ ਇੰਡੀਆਂ ਕੌਂਸਲ ਫਾਰ ਟੈਕਨਿਕਲ ਐਜੂਕੇਸ਼ਨ ਤੋਂ ਡਿਪਲੋਮਾ ਕੀਤਾ ਹੋਇਆ ਹੋਵੇ।
ਡਾਇਰੈਕਟਰ ਭਰਤੀ ਕਰਨਲ ਅਨਿਲ ਐਮ ਵਰਗੀਜ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾ ਚੁੱਕੇ ਉਮੀਦਵਾਰ ਭਰਤੀ ਵਾਲੇ ਦਿਨ ਆਪਣੇ ਸਰਟੀਫਿਕੇਟਾਂ ਦੇ ਨਾਲ 40 ਪਾਸ ਪੋਰਟ ਸਾਈਜ਼ ਦੀਆਂ ਫ਼ੋਟਆਂੋ ਨਾਲ ਲੈ ਕੇ ਆਉਣ, ਜਦ ਕਿ ਸਿੱਖ ਉਮੀਦਵਾਰ 40 ਫ਼ੋਟੋ ਪਗੜੀ ਦੇ ਨਾਲ ਅਤੇ 40 ਫ਼ੋਟੋ ਬਿਨਾ ਪਗੜੀ ਤੋਂ ਖਿਚਵਾ ਕੇ ਨਾਲ ਲਿਆਉਣ।