ਜਲੰਧਰ, 31 ਜੁਲਾਈ, 2017 : ਸੀਟੀ ਪਬਲਿਕ ਸਕੂਲ ਵਿਖੇ ਰੂਬਿਕ ਕਿਊਬ ਮਾਸਟਰ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਪ੍ਰਤਿਯੋਗਿਤਾ 'ਚ ਵੱਖ ਵੱਖ ਸਕਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਪ੍ਰਤਿਯੋਗਿਤਾ ਵਿੱਚ ਵਿਦਿਆਰਥੀਆਂ ਨੂੰ ਰੂਬਿਕ ਕਿਊਬ 3ਡੀ ਕੰਬੀਨੇਸ਼ਨ ਪਜ਼ਲ ਨੂੰ ਸੋਲਵ ਕਰਨਾ ਸੀ। ਰੂਬਿਕ ਕਿਊਬ ਦਾ ਅਵਿਸ਼ਕਾਰ 1974 ਵਿੱਚ ਹੰਗਰਿਅਨ ਮੂਰਤੀਕਾਰ ਅਤੇ ਆਰਕੀਟੈਕਚਰ ਦੇ ਪ੍ਰੋਫੈਸਰ ਸ਼੍ਰੀ ਅੇਰਨੋ ਰੂਬਿਕ ਨੇ ਕੀਤੀ ਸੀ।
ਪ੍ਰਤਿਯੋਗਿਤਾ ਨੂੰ ਚਾਰ ਭਾਗਾ ਵਿੱਚ ਵੰਡੀਆ ਗਿਆ। ਪਹਿਲੇ ਭਾਗ ਵਿੱਚ ਪਹਿਲੀ ਤੋਂ ਲੈ ਕੇ ਪੰਜਵੀ ਜਮਾਤ ਦੇ ਵਿਦਿਆਰਥੀ, ਦੂਜੇ ਭਾਗ ਵਿੱਚ ਛੇਂਵੀ ਤੋਂ ਲੈ ਕੇ ਅਠਵੀਂ ਜਮਾਤ ਦੇ ਵਿਦਿਆਰਥੀ, ਤੀਜੇ ਭਾਗ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਅਤੇ ਆਖਰੀ ਚੌਥੇ ਭਾਗ ਵਿੱਚ ਗਾਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸ਼ਾਮਲ ਹਨ।
ਇਸ ਪ੍ਰਤਿਯੋਗਿਤਾ ਵਿੱਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਹਰਮਨਜੋਤ ਸਿੰਘ ਨੇ 57 ਸਕਿੰਟ ਵਿੱਚ ਹੱਲ ਕਰ ਪਹਿਲਾ ਸਥਾਨ ਦੇ ਨਾਲ 31 ਸੌ ਇਨਾਮ ਰਾਸ਼ਿ, ਟ੍ਰਾਫੀ ਅਤੇ ਸਰਟੀਫਿਕੇਟ ਹਾਸਲ ਕੀਤਾ, ਸੀਟੀ ਪਬਲਿਕ ਸਕੂਲ ਦੇ ਰੋਹਨ ਨੇ ਇੱਕ ਮਿੰਟ ਸੱਤ ਸਕਿੰਟ ਵਿੱਚ ਹੱਲ ਕਰ ਦੂਜਾ ਸਥਾਨ ਅਤੇ ਇਕਲਵਯ ਸਕੂਲ ਦੀ ਮਿਰਲ ਹਾਂਡਾ ਨੇ ਇੱਕ ਮਿੰਟ 35 ਸਕਿੰਟ ਵਿੱਚ ਹਲ ਕਰ ਤੀਜਾ ਸਥਾਨ ਹਾਸਲ ਕੀਤਾ।
ਸੀਟੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਰਾਣਾ ਨੇ ਕਿਹਾ ਕਿ ਰੂਬਿਕ ਕਿਊਬ ਇਕ ਦਿਮਾਗੀ ਖੇਡ ਹੈ ਜਿਸ ਵਿੱਚ ਵਿਦਿਆਰਥੀਆਂ ਆਪਣੀ ਕਲਾ ਅਤੇ ਦਰੜਿਤਾ ਨਾਲ ਕਿਊਬ ਨੂੰ ਸੁਲਝਾਉਂਦੇ ਹਨ। ਇਹ ਖੇਡ ਬਹੁਤ ਦਿਲਚਸਪ ਭਰੀ ਹੈ । ਇਹ ਖੇਡ ਸਿਰਫ਼ ਨਿਰੀਖਣ, ਪਰਯੋਗ, ਪੈਟਰਨ ਵਲ ਧਿਆਨ ਦੇਣ ਨਾਲ ਹੀ ਖੇਡੀ ਜਾਂਦੀ ਹੈ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਵਿਜੇਤਾ ਵਿਦਿਆਰਥੀਆਂ ਨੂੰ ਇਨਾਮ ਵੰਡ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੂਬਿਕ ਕਿਊਬ ਇੱਕ ਪਜ਼ਲ ਖੇਡ ਹੈ ਜਿਸ ਨੂੰ ਹੱਲ ਕਰਨ ਵਿੱਚ ਵਿਦਿਆਰਥੀਆਂ ਨੂੰ ਵਿਸ਼ਲੇਸ਼ਣ ਕਰਨਾ ਪੈਂਦਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਇਸ ਖੇਡ ਨਾਲ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ।