ਮੋਹਾਲੀ, 1 ਅਗਸਤ, 2017 : ਸੂਪਰ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਹਿੰਦਪਾਲ ਸਿੰਘ ਨੂੰ ਮਾਰਕੀਟ ਦਾ ਪ੍ਰਧਾਨ ਸਰਬ ਸਹਿਮਤੀ ਨਾਲ ਚੁਣ ਲਿਆ ਗਿਆ ਹੈ। ਇਨ੍ਹਾਂ ਤੋਂ ਪਹਿਲਾਂ ਜਸਵੀਰ ਸਿੰਘ ਮਾਰਕੀਟ ਦੇ ਪ੍ਰਧਾਨ ਸਨ। ਸੂਪਰ ਮਾਕੀਟ ਵੈਲਫ਼ੇਅਰ ਐਸੋਸਇਏਸ਼ਨ ਦੀ ਸਥਾਪਨਾ 22 ਮਈ 2012 ਨੂੰ ਗੁਰਕਿਰਪਾਲ ਸਿੰਘ ਮਾਨ ਵੱਲੋਂ ਕੀਤੀ ਗਈ ਸੀ, ਜੋ ਕਿ ਪੰਜਾਬ ਡੈਮੋਕ੍ਰੈਟਿਕ ਪਾਰਟੀ ਦੇ ਸੂਬਾ ਪ੍ਰਧਾਂਨ ਵੀ ਹਨ।
ਹਿੰਦਪਾਲ ਸਿੰਘ ਦੀ ਮਟੌਰ ਵਿੱਚ ਜੁਤਿਆਂ ਦੀ ਦੁਕਾਨ ਹੈ ਅਤੇ ਉਨ੍ਹਾਂ ਦਾ ਮਹਿਮਤੀ, ਨਿਡਰ, ਜੁਝਾਰੂ ਰਵਿਆ ਦੇਖਕੇ ਉਂਨ੍ਹਾਂ ਨੂੰ ਮਾਰਕੀਟ ਕਮੇਟੀ ਨੇ ਪ੍ਰਧਾਨ ਥਾਪਿਆ ਹੈ। ਹਿੰਦਪਾਲ ਸਿੰਘ ਨੇ ਕਿਹਾ ਕਿ ਬਹੁਤ ਵਾਰ ਮਿਲਣ ਅਤੇ ਅਰਜੀਆਂ ਭੇਜਣ ਤੋਂ ਬਾਅਦ ਵੀ ਮਜੂਦਾ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਮਾਰਕੀਟ ਦੀ ਭਲਾਈ ਲਈ ਕੋਈ ਵੀ ਕੰਮ ਨਹੀਂ ਕੀਤਾ। ਮਟੌਰ ਮਾਰਕੀਟ ਦੇ ਸਾਹਮਣੇ ਬਹੁਤ ਵੱਡਾ ਕੂੜੇ ਦਾ ਢੇਰ ਲਗਿਆ ਹੋਇਆ ਹੈ ਅਤੇ ਮਟੌਰ ਪਿੰਡ ਦੇ ਢੰਗਰਾਂ ਦਾ ਸਾਰਾ ਗੋਹਾ ਮਾਰਕੀਟ ਦੇ ਸਾਮਣੇ ਸੁਟਿਆ ਜਾਂਦਾ ਹੈ, ਜਿਸ ਕਰਕੇ ਦੁਕਾਦਾਰਾਂ ਕੋਲ ਗਾਹਕੀ ਘੱਟ ਗਈ ਹੈ, ਅਤੇ ਸਾਰੇ ਦੁਕਾਨਦਾਰ ਘਾਟੇ ਵਿੱਚ ਵਪਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕੀ ਉਨ ਮਾਰਕੀਟ ਵੱਲੋਂ ਜਥਾ ਲੈਕੇ ਮੌਜੂਦਾ ਸਰਕਾਰ ਦੇ ਪ੍ਰਤਿਨਿਧੀਆਂ ਨਾਲ ਮਿਲਣਗੇ ਅਤੇ ਮਾਰਕੀਟ ਦੇ ਕੰਮਾਂ ਕਾਰਾਂ ਨੂੰ ਪੂਰਾ ਕਰਨ ਦਾ ਪੁਰ ਜ਼ੋਰ ਉਪਰਾਲਾ ਕਰਨਗੇ।
ਇਸ ਮੌਕੇ ਹਾਜ਼ਰ ਸਨ (ਸਾਬਕਾ ਮਾਰਕੀਟ ਚੇਅਰਮੈਨ) ਗੁਰਕਿਰਪਾਲ ਸਿੰਘ ਮਾਨ (ਸਾਬਕਾ ਮਾਰਕੀਟ ਪ੍ਰਧਾਨ), ਜਸਵੀਰ ਸਿੰਘ, ਬਲਜੀਤ ਸਿੰਘ ਗਾਹਲਾ, ਇਕਬਾਲ ਸਿੰਘ ਜੋਸਾਨ, ਸੁਰੇਸ਼ ਕੁਮਾਰ ਜੈਨ, ਲਲਿਤ ਕੁਮਾਰ, ਗਿਆਨ ਸਿੰਘ, ਦੇਵ ਰਾਜ, ਜਸਪ੍ਰੀਤ ਸਿੰਘ, ਨਵੀਨ ਗੁਪਤਾ, ਸਰੀਫ਼ ਅਹਿਮਦ।