ਅਕਾਲੀ ਦਲ ਨਵੀਂ ਮੁਸੀਬਤ! ਢੀਂਡਸਾ ਤੇ ਬਰਨਾਲਾ ਗਰੁੱਪ ਦੀ ਬੰਦ ਕਮਰਾ ਹੋਈ ਮੀਟਿੰਗ, ਫ਼ੈਸਲੇ ਦਾ ਅਧਿਕਾਰ ਵੱਡੇ ਢੀਂਡਸਾ ਨੂੰ ਦਿੱਤਾ
ਚੰਡੀਗੜ੍ਹ, 17 ਅਪ੍ਰੈਲ 2024 - ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਉਤੇ ਢੀਂਡਸਾ ਪਰਿਵਾਰ ਨੇ ਵੱਡਾ ਫੈਸਲਾ ਲੈ ਲਿਆ ਹੈ। ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਸੰਯੁਕਤ ਦੇ ਇੱਕ ਵੱਡੇ ਨੇਤਾ ਦੱਸਿਆ ਕਿ, ਸਾਡੀ ਮੀਟਿੰਗ ਵਿਚ ਕਈ ਮਸਲਿਆਂ ਤੇ ਚਰਚਾ ਹੋਈ। ਨੇਤਾ ਨੇ ਕਿਹਾ ਕਿ, ਮੀਟਿੰਗ ਵਿਚ ਅਗਾਮੀ ਫ਼ੈਸਲੇ ਦਾ ਅਧਿਕਾਰ ਵੱਡੇ ਢੀਂਡਸਾ ਨੂੰ ਦਿੱਤਾ ਗਿਆ ਹੈ। ਦੂਜੇ ਪਾਸੇ, ਸੰਭਾਵਨਾ ਹੈ ਕਿ, ਸੁਖਬੀਰ ਬਾਦਲ ਦੀ ਅੱਜ ਢੀਂਡਸਾ ਤੇ ਬਰਨਾਲਾ ਗਰੁੱਪ ਦੇ ਨਾਲ ਮੀਟਿੰਗ ਹੋ ਸਕਦੀ ਹੈ।
ਹਾਲਾਂਕਿ ਸੂਤਰ ਦੱਸਦੇ ਹਨ ਕਿ, ਢੀਂਡਸਾ ਪਰਿਵਾਰ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਨਹੀਂ ਤੁਰੇਗਾ। ਢੀਂਡਸਾ ਤੇ ਬਰਨਾਲਾ ਧੜੇ ਨੇ ਜਿਹੜੀ ਮੀਟਿੰਗ ਸੱਦੀ ਸੀ, ਉਸ ਵਿਚ ਸੰਗਰੂਰ ਸਮੇਤ ਸਮੁੱਚੇ ਪੰਜਾਬ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਕਰੀਬ 3 ਘੰਟੇ ਚੱਲੀ।