ਰਿਵਾਇਤੀ ਹਾਕਮਾਂ ਨੇ ਹਮੇਸ਼ਾਂ ਨਿੱਜੀ ਸਵਾਰਥਾਂ ਨੂੰ ਤਰਜੀਹ ਦਿੱਤੀ - ਕਰਮਜੀਤ ਅਨਮੋਲ
- ਅਨਮੋਲ ਨੇ ਪੰਜਾਬ ਨੂੰ ਇੰਟਰਨੈਸ਼ਨਲ ਉਡਾਣਾਂ ਤੇ ਮਾਲਵੇ ਨੂੰ ਰੇਲ ਲਿੰਕ ਰਾਹੀਂ ਸਿੱਧਾ ਚੰਡੀਗੜ੍ਹ ਨਾਲ ਜੋੜਨ ਦਾ ਕੀਤਾ ਵਾਅਦਾ
- ਪ੍ਰਸਿੱਧ ਅਦਾਕਾਰ ਹਰਬੀ ਸੰਘਾ ਨੇ ਅਨਮੋਲ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ
- ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨਾਲ ਬਾਘਾਪੁਰਾਣਾ ਦੇ ਪਿੰਡਾਂ ਵਿਚ ਕੀਤਾ ਚੋਣ ਪ੍ਰਚਾਰ
ਬਾਘਾਪੁਰਾਣਾ/ਮੋਗਾ, 19 ਅਪ੍ਰੈਲ 2024 - ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਦਾਅਵਾ ਕੀਤਾ ਕਿ ਮੌਕਾ ਮਿਲਣ ਉੱਤੇ ਕੇਂਦਰ ਕੋਲੋਂ ਕੋਟਕਪੂਰਾ-ਮੋਗਾ ਅਤੇ ਰਾਜਪੁਰਾ-ਮੁਹਾਲੀ ਰੇਲ ਲਿੰਕ ਦੇ ਲਟਕੇ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣਗੇ ਤਾਂ ਕਿ ਇਸ ਇਲਾਕੇ ਸਮੇਤ ਪੂਰਾ ਮਾਲਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਿੱਧਾ ਜੁੜ ਸਕੇ। ਅਨਮੋਲ ਨੇ ਵਿਦੇਸ਼ਾਂ ਚ ਵੱਸਦੇ ਐਨਆਰਆਈ ਪੰਜਾਬੀਆਂ ਦੀ ਸਹੂਲਤਾਂ ਲਈ ਦਿੱਲੀ ਦੀ ਥਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਏਅਰਪੋਰਟ ਤੋਂ ਸਿੱਧੀਆਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਾਉਣ ਦਾ ਵੀ ਵਾਅਦਾ ਕੀਤਾ।
ਕਰਮਜੀਤ ਅਨਮੋਲ ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਚੰਦ ਨਵਾਂ, ਗੱਜਣਵਾਲਾ, ਜੈਮਲਵਾਲਾ,ਵੱਡਾ ਘਰ ਛੋਟਾ ਘਰ, ਨਾਥੇਵਾਲਾ, ਲੰਡੇ, ਸਮਾਲਸਰ, ਪੰਜਗਰਾਈਂ ਖੁਰਦ, ਠੱਠੀ ਭਾਈ, ਮੌੜ ਨੇ ਆਬਾਦ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾ ਨੰਦ ਅਤੇ ਉਚੇਚੇ ਤੌਰ ਤੇ ਪਹੁੰਚੇ ਉੱਘੇ ਫ਼ਿਲਮ ਅਦਾਕਾਰਾਂ ਹਰਬੀ ਸੰਘਾ ਮੌਜੂਦ ਸਨ।
ਪਿੰਡ ਛੋਟਾ ਘਰ ਵੱਡਾ ਘਰ ਚ ਲੋਕਾਂ ਨੂੰ ਸੰਬੋਧਨ ਕਰ ਰਹੇ ਕਰਮਜੀਤ ਅਨਮੋਲ ਨੇ ਕਿਹਾ ਕਿ ਰਿਵਾਇਤੀ-ਸੱਤਾਧਾਰੀ ਪਾਰਟੀਆਂ ਦੇ ਹਾਕਮਾਂ ਨੇ ਹਮੇਸ਼ਓ ਪਰਿਵਾਰਵਾਦ ਅਤੇ ਨਿੱਜੀ ਹਿੱਤਾਂ ਤਰਜੀਹ ਦਿੱਤੀ । ਜੇਕਰ ਉਨ੍ਹਾਂ ਦੀ ਨੀਅਤ ਸਹੀ ਹੁੰਦੀ ਤਾਂ ਮੋਗਾ-ਕੋਟਕਪੁਰਾ ਅਤੇ ਰਾਜਪੁਰਾ-ਮੋਹਾਲੀ ਰੇਲ ਲਿੰਕ ਪ੍ਰੋਜੈਕਟ ਕਦੋਂ ਦਾ ਪੂਰਾ ਹੋ ਜਾਣਾ ਸੀ। ਉਨਾਂ ਕਿਹ ਕਿ ਜਦੋਂ ਭਗਵੰਤ ਮਾਨ ਪਾਰਲੀਮੈਂਟ ਵਿਚ ਸਨ ਤਾਂ ਉਹਨਾਂ ਨੇ ਇਹ ਮੁੱਦਾ ਕਈ ਵਾਰ ਉਠਾਇਆ, ਪਰੰਤੂ ਉਹਨਾਂ ਤੋਂ ਬਾਅਦ ਕਿਸੇ ਨੇ ਵੀ ਇਸ ਮੁੱਦੇ ਦੀ ਪੈਰਵੀ ਨਹੀਂ ਕੀਤੀ। ਅਨਮੋਲ ਨੇ ਕਿਹਾ ਕਿ ਜੇਕਰ ਮੋਗਾ-ਕੋਟਕਪੂਰਾ ਅਤੇ ਰਾਜਪੁਰਾ- ਮੋਹਾਲੀ ਰੇਲ ਲਿੰਕ ਰਾਹੀਂ ਸਸਤੀ ਸਹੂਲਤ ਲੋਕਾਂ ਨੂੰ ਮਿਲ ਜਾਂਦੀ ਤਾਂ ਪੁਰਾਣੇ ਹਾਕਮਾਂ ਦੀਆਂ ਬੱਸਾ ਫੇਲ ਹੋ ਜਾਂਦੀਆਂ।
ਉਹਨਾਂ ਨਾਲ ਹੀ ਕਿਹਾ ਕਿ ਅੱਜ ਪੰਜਾਬ ਦੀ ਵੱਡੀ ਅਬਾਦੀ ਵਿਦੇਸ਼ਾਂ ਵਿਚ ਰਹਿ ਰਹੀ ਹੈ ਅਤੇ ਲਗਾਤਾਰ ਆਉਂਦੀ ਜਾਂਦੀ ਰਹਿੰਦੀ ਹੈ ,ਪਰੰਤੂ ਸਭ ਨੂੰ ਦਿੱਲੀ ਤੋਂ ਇੰਟਰਨੈਸ਼ਨਲ ਉਡਾਣਾ ਲੈਣੀਆਂ ਪੈਂਦੀਆਂ ਹਨ। ਜਿਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਉਹਨਾਂ ਭਰੋਸਾ ਦਿੱਤਾ ਕਿ ਉਹ ਸ੍ਰੀ ਅਮ੍ਰਿੰਤਸਰ ਅਤੇ ਚੰਡੀਗੜ੍ਹ ਤੋਂ ਅਮਰੀਕਾ, ਕਨੈਡਾ, ਇੰਗਲੈਂਡ ਅਤੇ ਆਸਟ੍ਰੇਲੀਆ ਸਮੇਤ ਹੋਰ ਮੁਲਕਾਂ ਲਈ ਸਿੱਧੀਆਂ ਉਡਾਣਾ ਸ਼ੁਰੂ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ।
ਕਰਮਜੀਤ ਅਨਮੋਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਵਿਚ ਪੰਜਾਬ ਦੀ ਭਲਾਈ ਲਈ ਕੀਤੇ ਕੰਮਾਂ ਤੋਂ ਪੰਜਾਬ ਦੀ ਜਨਤਾ ਬੇਹੱਦ ਖ਼ੁਸ਼ ਹੈ।
ਕਰਮਜੀਤ ਅਨਮੋਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਲੋਕਾਂ ਨੇ ਪੁਰਾਣਿਆਂ ਸਰਕਾਰਾਂ ਦੇਖੀਆਂ ਹੋਣਗੀਆਂ, ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਸਨ ਉਹ ਦਾਦਿਆਂ-ਪੜਦਾਦਿਆਂ ਤੋਂ ਸ਼ੁਰੂ ਹੋ ਕੇ ਪੋਤਿਆਂ ਪੜਪੋਤਿਆਂ ਤੱਕ ਉਹੀ ਖ਼ਾਨਦਾਨ ਚੱਲੇ ਆਉਂਦੇ ਸੀ, ਪੀੜੀ ਦਰ ਪੀੜੀ ਅਤੇ ਸਾਡੇ ਉੱਤੇ ਰਾਜ ਕਰਦੇ ਆਉਂਦੇ ਸੀ। ਪਰੰਤੂ ਆਮ ਆਦਮੀ ਪਾਰਟੀ ਇਕ ਅਜਿਹੀ ਪਹਿਲੀ ਪਾਰਟੀ ਹੈ, ਜਿਸ ਨੇ ਪਰਿਵਾਰਵਾਦ ਨੂੰ ਖ਼ਤਮ ਕਰਦਿਆਂ ਆਪਣੇ ਮਿਹਨਤੀ ਵਰਕਰਾਂ ਅਤੇ ਆਮ ਘਰਾਂ ਦੇ ਧੀਆਂ-ਪੁੱਤਰਾ ਨੂੰ ਟਿਕਟਾਂ ਦਿੱਤੀਆਂ ਜੋ ਅੱਜ ਲੋਕਾਂ ਵਿਚਕਾਰ ਜਾ ਕੇ ਲੋਕਾਂ ਦੀਆਂ ਦਿਨ ਰਾਤ ਸੇਵਾ ਕਰ ਰਹੇ ਹਨ।
ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਮੁੱਖ ਅਨਮੋਲ ਨੇ ਕਿਹਾ ਕਿ ਉਹ ਤੁਹਾਡੇ ਸਭ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜੇ ਇਸ ਵਾਰ ਮੈਨੂੰ ਮੌਕਾ ਮਿਲਦਾ ਤਾਂ ਮੈਂ ਤੁਹਾਡਾ ਪੁੱਤ, ਭਰਾ ਬਣ ਕੇ ਤੁਹਾਡੇ ਹਰ ਦੁੱਖ-ਸੁੱਖ ਦੇ ਵਿੱਚ ਸਾਂਝੀ ਬਣੂਂਗਾ।
ਕਰਮਜੀਤ ਅਨਮੋਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੂਰੇ ਹਿੰਦੁਸਤਾਨ ਦੀ ਲੜਾਈ ਲੜ ਰਿਹਾ ਹੈ। ਇਸ ਲਈ ਆਪ ਉਮੀਦਵਾਰਾਂ ਦੇ ਹੱਥ ਮਜ਼ਬੂਤ ਕਰਕੇ ਪਾਰਲੀਮੈਂਟ ਵਿੱਚ ਭੇਜਣਾ ਜ਼ਰੂਰੀ ਹੈ, ਤਾਂ ਜੋ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਤਖ਼ਤਾ ਪਲਟਾਇਆ ਜਾ ਸਕੇ।
ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ 2 ਸਾਲਾਂ ਵਿਚ ਜੋ ਪੰਜਾਬ ਦੀ ਜਨਤਾ ਲਈ ਵਿਕਾਸ ਪੱਖੀ ਕੰਮ ਕੀਤੇ ਹਨ। ਉਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦੋ ਸਾਲਾਂ ਵਿੱਚ ਸੂਬਾ ਵਾਸੀਆਂ ਨੂੰ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕਾਂ ਅਤੇ ਮਿਆਰੀ ਵਿੱਦਿਆ ਰਾਹੀਂ ਵੱਡੀ ਰਾਹਤ ਦਿੱਤੀ ਹੈ। ਪਹਿਲੀ ਵਾਰ ਸੂਬੇ ਦੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਉੱਤੇ 45 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ।
ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਾਘਾਪੁਰਾਣਾ ਦੇ ਪਿੰਡਾਂ ਵਿਚ ਪਿਛਲੇ 2 ਸਾਲਾਂ ਵਿਚ ਵਿਕਾਸ ਦੇ ਕੰਮ ਬੜੀ ਤੇਜ਼ੀ ਨਾਲ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਹਸਪਤਾਲ, ਸਟੇਡੀਅਮ ਅਤੇ ਛੱਪੜਾਂ ਆਦਿ ਦਾ ਕੰਮ ਵੀ ਪੂਰਾ ਕਰਕੇ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਉੱਘੇ ਫ਼ਿਲਮ ਅਦਾਕਾਰਾਂ ਹਰਬੀ ਸੰਘਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਰਮਜੀਤ ਅਨਮੋਲ ਬਹੁਤ ਹੀ ਚੰਗਾ ਇਨਸਾਨ ਹੈ ਅਤੇ ਇਸ ਬਾਰੇ ਪੂਰੀ ਫ਼ਿਲਮ ਇੰਡਸਟਰੀ ਜਾਣਦੀ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਹਮੇਸ਼ਾ ਹੀ ਦੁਖੀ-ਦਰਦੀਆਂ ਨਾਲ ਡਟ ਕੇ ਖੜਨ ਵਾਲਾ ਇਨਸਾਨ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਕਰਮਜੀਤ ਅਨਮੋਲ ਫ਼ਰੀਦਕੋਟ ਹਲਕੇ ਦੇ ਲੋਕਾਂ ਦੀ ਬਾਂਹ ਫੜੇਗਾ ਅਤੇ ਆਪਣੇ ਹਲਕੇ ਅਤੇ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕਰਮਜੀਤ ਬੇਹੱਦ ਗ਼ਰੀਬੀ ਵਿਚੋਂ ਬੜੀ ਮਿਹਨਤ ਨਾਲ ਉੱਭਰਿਆਂ ਹੋਇਆ ਪੇਂਡੂ ਇਨਸਾਨ ਹੈ। ਜਿਸ ਨੂੰ ਗ਼ਰੀਬਾਂ ਅਤੇ ਖੇਤਾਂ ਦੀਆਂ ਜ਼ਰੂਰਤਾਂ ਦਾ ਪੂਰਾ ਪਤਾ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖ ਕੇ ਗੱਜਣ ਵਾਲਾ, ਜਗਰਾਜ ਸਿੰਘ ਰਾਜਾ, ਜਥੇਦਾਰ ਠਾਣਾ ਸਿੰਘ, ਗੋਰਾ ਗਿੱਲ, ਸੁਖਦੇਵ ਸਿੰਘ, ਇਕਬਾਲ ਸਿੰਘ, ਕੋਰਾ ਸਿੰਘ, ਬਾਵਾ ਸਿੰਘ, ਅਰਸ਼ਦੀਪ ਸਿੰਘ, ਜੰਗਜੀਵਨ ਸਿੰਘ, ਬਲਜੀਤ ਕੌਰ, ਸਤਪਾਲ ਸਿੰਘ, ਸ਼ੇਰ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਅਕਾਸ਼ਦੀਪ ਸਿੰਘ, ਸਵਰਨ ਸਿੰਘ ਅਤੇ ਸ਼ਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਪ ਵਿਚ ਸ਼ਾਮਲ ਸਾਰਿਆ ਦਾ ਕਰਮਜੀਤ ਅਨਮੋਲ ਨੇ ਪਾਰਟੀ ਵਿਚ ਸਵਾਗਤ ਕੀਤਾ।