ਅੰਮ੍ਰਿਤਸਰ ਭਾਜਪਾ ਦੇ ਦਫਤਰ ਪਹੁੰਚੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਿਹਾ ਪੰਜਾਬ 'ਚ ਨਹੀਂ ਲੱਗੇਗਾ ਕਦੀ ਰਾਸ਼ਟਰਪਤੀ ਰਾਜ
ਗੁਰਪ੍ਰੀਤ ਸਿੰਘ
- ਪੰਜਾਬ ਚ ਨਹੀਂ ਲੱਗੇਗਾ ਕਦੀ ਰਾਸ਼ਟਰਪਤੀ ਰਾਜ ਕਿਉਂਕਿ ਮੈਂ ਖੁਦ ਹਾਂ ਰਾਸ਼ਟਰਪਤੀ ਰਾਜ ਦੇ ਖਿਲਾਫ - ਸੁਨੀਲ ਜਾਖੜ
ਅੰਮ੍ਰਿਤਸਰ, 24 ਅਪ੍ਰੈਲ 2024 - ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਭਾਜਪਾ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਫਾਨੀ ਵੀ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪਾ ਦੇ ਨੇਤਾਵਾਂ ਨਾਲ ਮੀਟਿੰਗ ਕਰਨ ਪਹੁੰਚੇ ਹਨ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਜੋ ਪ੍ਰਿਅੰਕਾ ਗਾਂਧੀ ਵੱਲੋਂ ਮਹਿਲਾਵਾਂ ਦੇ ਗਹਿਣੇ ਗਿਰਵੀ ਰੱਖਣ ਦੀ ਗੱਲ ਕੀਤੀ ਗਈ ਹੈ ਉਹਨਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਸਹੀ ਕਰਨ ਦੀ ਗੱਲ ਪ੍ਰਿਅੰਕਾ ਗਾਂਧੀ ਨੂੰ ਕਰਨੀ ਚਾਹੀਦੀ ਹੈ।
ਅੱਗੇ ਬੋਲਦੇ ਹੋ ਉਹਨਾਂ ਨੇ ਕਿਹਾ ਕਿ 2022 ਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਸੀ ਅਤੇ ਹੁਣ ਲੋਕ ਭਾਜਪਾ ਤੇ ਵਿਸ਼ਵਾਸ ਕਰ ਰਹੇ ਹਨ ਉਹਨਾਂ ਕਿਹਾ ਕਿ ਫਿਲਹਾਲ ਭਾਜਪਾ ਦਾ ਕਿਸੇ ਨਾਲ ਵੀ ਕੋਈ ਮੁਕਾਬਲਾ ਨਹੀਂ ਹੈ ਜਿਸ ਤਰ੍ਹਾਂ ਹੀ ਚੋਣਾਂ ਨਜ਼ਦੀਕ ਆਉਣਗੀਆਂ ਉਦੋਂ ਦੇਖਾਂਗੇ ਕਿ ਭਾਜਪਾ ਦਾ ਮੁਕਾਬਲਾ ਕਿਸ ਨਾਲ ਹੈ ਉਹਨਾਂ ਆਮ ਆਦਮੀ ਪਾਰਟੀ ਤੇ ਤੰਜ ਕਸਦੇ ਹੋਏ ਕਿਹਾ ਕਿ ਇਹ ਪਾਰਟੀ ਦੇ ਨੇਤਾ ਆਮ ਨਹੀਂ ਇਹ ਖਾਸ ਹੈ ਕਿਉਂਕਿ ਤਿਹਾੜ ਜੇਲ ਦੇ ਵਿੱਚ ਜਿੱਥੇ ਸਾਹ ਲੈਣਾ ਔਖਾ ਹੁੰਦਾ ਹੈ ਉੱਥੇ ਵੀ ਖੀਰ ਭੇਜੀ ਜਾ ਰਹੀ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਇਹ ਵਰਕਰਾਂ ਦੀ ਪਾਰਟੀ ਹੈ ਲੇਕਿਨ ਹੁਣ ਦਿੱਲੀ ਵਿੱਚ ਮੁੱਖ ਮੰਤਰੀ ਦੀ ਕੁਰਸੀ ਨਹੀਂ ਕਿਸੇ ਨੂੰ ਦੇ ਰਹੇ ਅਤੇ ਸਿਰਫ ਸੁਨੀਤਾ ਕੇਜਰੀਵਾਲ ਨੂੰ ਹੀ ਮੁੱਖ ਮੰਤਰੀ ਦੇ ਕੰਮ ਕਰਨ ਲਈ ਅੱਗੇ ਲਗਾਇਆ ਜਾ ਰਿਹਾ ਹੈ।
ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਗੱਲਾਂ ਕਰਦੇ ਹਨ ਮੈਂ ਖੁਦ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗੇ ਕਿਉਂਕਿ ਮੈਂ ਖੁਦ ਰਾਸ਼ਟਰਪਤੀ ਰਾਜ ਦੇ ਖਿਲਾਫ ਹਾਂ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਦੇ ਦੇ ਨੇਤਾ ਦੂਸਰੀ ਪਾਰਟੀਆਂ ਵਿੱਚ ਜਾ ਰਹੇ ਹਨ ਉਹਨਾਂ ਕਿਹਾ ਕਿ ਭਾਜਪਾ ਪਹਿਲੀ ਵਾਰੀ ਲੋਕ ਸਭਾ ਚੁਣਾਵ ਲੜ ਰਹੀ ਹੈ ਅਤੇ ਕਿਤੇ ਕੋਈ ਕਮੀ ਨਜ਼ਰ ਆ ਹੀ ਜਾਂਦੀ ਹੈ ਅਤੇ ਅਗਲੀ ਵਾਰ ਭਾਜਪਾ ਇਸ ਤੋਂ ਵੀ ਜਿਆਦਾ ਪ੍ਰਪੇਅਰ ਹੋ ਕੇ ਚੁਨਾਵ ਲੜੇਗੀ ਐਸਵਾਈਐਲ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮ ਕੋਰਟ ਅੱਗੇ ਗੋਡੇ ਟੇਕ ਚੁੱਕਾ ਹੈ। ਅੱਗੇ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਦੇ ਪਰਿਵਾਰ ਚੋਂ ਹਨ ਅਤੇ ਕਿਸਾਨਾਂ ਨੂੰ ਬਿਹਤਰੀ ਨਾਲ ਸਮਝਦੇ ਹਨ ਅਤੇ ਕਿਸਾਨਾਂ ਦੇ ਨਾਲ ਖੜੇ ਹਨ।