ਚੰਡੀਗੜ, 15 ਅਕਤੂਬਰ, 2019 : ਹਰਿਅਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ, ਡਾ. ਇੰਦਰ ਜੀਤ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਆਮ ਚੋਣ-2019 ਦੀ 90 ਵਿਧਾਨਸਭਾ ਸੀਟਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਿਚ ਅਤੇ ਪੂਰੇ ਚੋਣ ਪ੍ਰਚਾਰ ਮੁਹਿੰਮ ਦੌਰਾਨ 3 ਵਾਰ ਆਪਣੇ ਅਪਰਾਧਿਕ ਰਿਕਾਰਡ , ਜੇ ਕੋਈ ਹੈ ਤਾਂ, ਉਸ ਦੀ ਪੂਰੀ ਜਾਣਕਾਰੀ ਪਿੰਰਟ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਦੇਣਾ ਲਾਜ਼ਿਮੀ ਹੈ|
ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਭਰਦੇ ਸਮੇਂ ਆਪਣਾ ਅਪਰਾਧਿਕ ਰਿਕਾਰਡ, ਜੇ ਕੋਈ ਹੈ, ਜਿਵੇਂ ਕਿਸੇ ਮਾਮਲੇ ਵਿਚ ਉਮੀਦਵਾਰ ਦੋਸ਼ੀ ਠਹਿਰਾਇਆ ਗਿਆ ਹੋਵੇ ਜਾਂ ਕੋਈ ਮਾਮਲਾ ਪੈਂਡਿੰਗ ਹੋਵੇ, ਅਜਿਹੇ ਸਾਰੇ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦੇਣਾ ਜਰੂਰੀ ਹੈ| ਇਸ ਦੇ ਨਾਲ ਹੀ ਨਾਮਜਦਗੀ ਵਾਪਸ ਲੈਣ ਦੇ ਆਖਿਰੀ ਦਿਨ ਤੋਂ ਲੈ ਕੇ ਵੋਟਿੰਗ ਦੀ ਮਿੱਤੀ ਤੋਂ 2 ਦਿਨ ਪਹਿਲਾਂ ਤਕ ਪੂਰੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਉਮੀਦਵਾਰ ਵੱਲੋਂ 3 ਵਾਰ ਵੱਖ-ਵੱਖ ਮਿੱਤੀਆਂ 'ਤੇ ਉਨਾਂ ਦੇ ਸਥਾਨਕ ਖੇਤਰ ਵਿਚ ਜਿਸ ਅਖਬਾਰ ਦੀ ਸਰਕੂਲੇਸ਼ਨ ਵੱਧ ਹੋਵੇ| ਉਸ ਵਿਚ ਆਪਣੇ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਦੱਸੇ ਗਏ ਫਾਰਮੇਟ ਸੀ-1 ਵਿਚ ਦੇਣਾ ਜਰੂਰੀ ਹੈ| ਉਨਾਂ ਨੇ ਦਸਿਆ ਕਿ ਅਖਬਾਰ ਵਿਚ ਇਹ ਜਾਣਕਾਰੀ ਦੇਣ ਲਈ ਕਮਿਸ਼ਨ ਵੱਲੋਂ ਪ੍ਰਦਰਸ਼ਿਤ ਕੀਤੀ ਜਾਣੀ ਚਾਹੀਦੀ ਜੋ ਪਾਠਕਾਂ ਵੱਲੋਂ ਆਸਾਨੀ ਨਾਲ ਪੜਨਯੋਗ ਹੋਵੇ|
ਉਨਾਂ ਨੇ ਦਸਿਆ ਕਿ ਉਮੀਦਵਾਰ ਵੱਲੋਂ ਇਹ ਜਾਣਕਾਰੀ ਇਲੈਕਟ੍ਰੋਨਿਕ ਮੀਡੀਆ ਵਿਚ ਵੀ ਦਿੱਤੀ ਜਾਣੀ ਜਰੂਰੀ ਹੈ| ਉਨਾਂ ਨੇ ਦਸਿਆ ਕਿ ਟੀਵੀ ਚੈਨਲਾਂ 'ਤੇ ਇਹ ਜਾਣਕਾਰੀ ਨਾਮਜਦਗੀ ਵਾਪਸ ਲੈਣ ਦੇ ਆਖੀਰੀ ਦਿਨ ਤੋਂ ਵੋਟਿੰਗ ਦੀ ਸਮਾਪਤੀ ਲਈ ਨਿਯਤ ਸਮੇਂ ਦੇ ਨਾਲ ਖਤਮ ਹੋਣ ਵਾਲੇ 48 ਘੰਟਿਆਂ ਦੇ ਸਮੇਂ ਤਕ 3 ਵੱਖ-ਵੱਖ ਮਿੱਤੀਆਂ 'ਤੇ ਦਿੱਤੀ ਜਾਣੀ ਚਾਹੀਦੀ ਹੈ|
ਸੰਯੁਕਤ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਮਾਨਤਾ ਪ੍ਰਾਪਤ, ਰਜਿਸਟਰਡ ਅਤੇ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਵੱਲੋਂ ਕਿਸੇ ਵਿਅਕਤੀ, ਜਿਸ 'ਤੇ ਕਿਸੇ ਵੀ ਤਰਾ ਦੇ ਅਪਰਾਧਿਕ ਮਾਮਲੇ ਦਰਜ ਹੈ, ਅਜਿਹੇ ਵਿਅਕਤੀ ਨੂੰ ਚੋਣਾਂ ਲਈ ਉਮੀਦਵਾਰ ਬਣਾਇਆ ਜਾਂਦਾ ਹੈ, ਤਾਂ ਉਸ ਸਥਿਤੀ ਵਿਚ ਉਨਾਂ ਸਿਆਸੀ ਪਾਰਟੀਆਂ ਨੂੰ ਅਖਬਾਰਾਂ ਅਤੇ ਟੀਵੀ ਚੈਨਲਾਂ ਦੇ ਇਲਾਵਾ ਆਪਣੀ ਪਾਰਟੀ ਦੀ ਵੈਬਸਾਇਟ 'ਤੇ ਵੀ ਉਮੀਦਵਾਰ ਦੇ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣਾ ਜਰੂਰੀ ਹੈ|