ਅੰਮ੍ਰਿਤਪਾਲ ਦੀ ਸ੍ਰੀ ਅਨੰਦਪੁਰ ਸਾਹਿਬ 'ਚ ਹੋਣ ਦੀਆਂ ਚਰਚਾਵਾਂ ਜ਼ੋਰਾਂ 'ਤੇ, SSP ਦਿੱਤੀ ਸਫਾਈ
ਚੋਵੇਸ਼ ਲਟਾਵਾ
- ਵਿਸਾਖੀ ਮੋਕੇ ਅੰਮ੍ਰਿਤਪਾਲ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣਾ ਅਫਵਾਹ :- SSP ਰੋਪੜ
- ਵਿਸਾਖੀ ਤੇ ਸ੍ਰੀ ਅਨੰਦਪੁਰ ਸਾਹਿਬ ਆਕੇ ਹੁੱਲੜਬਾਜ਼ਾਂ ਦੀ ਇਸ ਵਾਰ ਖੈਰ ਨਹੀ :- ਪੁਲਿਸ
ਸ੍ਰੀ ਅਨੰਦਪੁਰ ਸਾਹਿਬ, 6 ਅਪ੍ਰੈਲ 2023 - ਵਿਸਾਖੀ ਮੌਕੇ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਜੀ ਇਤਿਹਾਸਿਕ ਧਰਤੀ ਤੇ ਬਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀ ਹੈ, ਉਥੇ ਹੀ ਇਸ ਵਾਰ ਅੰਮ੍ਰਿਤਪਾਲ ਸਿੰਘ ਬਾਰੇ ਅਫਵਾਹ ਉੱਡ ਰਹੀ ਹੈ ਕਿ ਉਹ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਸਕਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅੰਮ੍ਰਿਤਪਾਲ ਦੀ ਸ੍ਰੀ ਅਨੰਦਪੁਰ ਸਾਹਿਬ 'ਚ ਹੋਣ ਦੀਆਂ ਚਰਚਾਵਾਂ ਜ਼ੋਰਾਂ 'ਤੇ, SSP ਦਿੱਤੀ ਸਫਾਈ (ਵੀਡੀਓ ਵੀ ਦੇਖੋ)
ਕਿਸੇ ਕਾਰਨਾਂ ਕਰ ਕੇ ਪੰਜਾਬ ਪੁਲਿਸ ਵੱਲੋਂ ਆਪਣੀ ਫੋਰਸ ਅਤੇ ਕੇਂਦਰ ਦੀ ਫੋਰਸ ਗੁਰੂ ਘਰਾਂ ਦੇ ਆਲੇ ਦੁਆਲੇ ਅਤੇ ਚੌਂਕ ਵਿਚ ਲਗਾਈ ਗਈ ਹੈ। ਪੁਲਸ ਦੀ ਨਿਗਰਾਨੀ ਵੀ ਚੱਪੇ ਚੱਪੇ ਤੇ ਰੱਖੀ ਜਾ ਰਹੀ ਹੈ। ਬਾਹਰਲੇ ਪਿੰਡਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਨੁੰ ਆ ਰਹੀਆਂ ਸੜਕਾਂ ਤੇ ਵੀ ਪੁਲਿਸ ਦੀ ਨਾਕੇਬੰਦੀ ਕਈ ਪ੍ਰਕਾਰ ਦੇ ਸਵਾਲ ਖੜ੍ਹੇ ਕਰ ਰਹੀ ਹੈ, ਜਿਸ ਦੇ ਸਬੰਧ ਵਿਚ ਅੱਜ ਜ਼ਿਲ੍ਹਾ ਰੋਪੜ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਤੇ ਕੇਂਦਰੀ ਸੁਰੱਖਿਆ ਬਲ ਦੇ ਨਾਲ ਜਿਲਾ ਰੋਪੜ ਦੀ ਪੁਲਿਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਵਿਚ ਫਲਾਇੰਗ ਮਾਰਚ ਵੀ ਕੱਢਿਆ ਗਿਆ।
ਜਿਸ ਦੀ ਅਗਵਾਈ ਜਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਵੱਲੋਂ ਕੀਤੀ ਗਈ ਉਹਨਾਂ ਕਿਹਾ ਕਿ ਵਿਸਾਖੀ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਕਿਸੇ ਪ੍ਰਕਾਰ ਦੀ ਹੁਲੜ ਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਦੂਜੇ ਸਵਾਲ ਵਿਚ ਉਹਨਾਂ ਕਿਹਾ ਕਿ ਵਿਸਾਖੀ ਮੌਕੇ ਅੰਮ੍ਰਿਤਪਾਲ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣਾ ਇਕ ਅਫਵਾਹ ਹੈ।