← ਪਿਛੇ ਪਰਤੋ
ਫਗਵਾੜਾ, 24 ਮਾਰਚ 2020 - ਦੇਸ਼ ਵਿੱਚ ਫੈਲੇ ਕਰੋਨਾ ਵਾਇਰਸ ਕਾਰਣ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਦਿਹਾੜੀਦਾਰ ਵਰਗਾ ਵਿੱਚ ਪੈਸੇ ਨੂੰ ਲੈ ਕੇ ਪਹਿਲੇ ਦਿਨ ਹੀ ਅਸਰ ਦੇਖਣ ਨੂੰ ਮਿਲਿਆ। ਇੰਟਰਨੈਸ਼ਨਲ ਹਿਊਮਨ ਰਾਇਟਸ ਦੇ ਦੋਆਬਾ ਪ੍ਰਧਾਨ ਪਰਦੀਪ ਸਿੰਘ ਸਾਗਰ ਵੱਲੋਂ ਪਹਿਲੇ ਦਿਨ ਪੋਸਟ ਪਾਈ ਗਈ ਸੀ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਘਰ ਦਾ ਗੁਜਾਰਾ ਨਹੀਂ ਹੁੰਦਾ ਉਹ ਸਾਡੇ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਪਹਿਲੇ ਦਿਨ ਕਿਸੇ ਪਰਿਵਾਰ ਨੂੰ ਘਰ ਦੇ ਰਾਸ਼ਨ ਦੀ ਲੋੜ ਸੀ ਪਰ ਪੈਸੇ ਨਹੀ ਸਨ ਪਰਦੀਪ ਸਿੰਘ ਸਾਗਰ ਨੇ ਕਿਹਾ ਅਸੀਂ ਤੁਰੰਤ ਫੈਸਲਾ ਲੈਦਿਆਂ ਲੋੜਵੰਦ ਪਰਿਵਾਰ ਨੂੰ ਆਟਾ ਅਤੇ ਦਾਲਾਂ ਲਿਆ ਕੇ ਦਿੱਤੀਆਂ। ਉਨ੍ਹਾਂ ਨੇ ਵੀ ਫਗਵਾੜਾ ਵਿੱਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਪੰਜਾਬ ਸਰਕਾਰ ਦਾ ਹੁਕਮ ਮੰਨੋ ਤੇ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਸਾਡਾ ਫਰਜ਼ ਬਣਦਾ ਹੈ ਅਸੀਂ ਵੀ ਪੰਜਾਬ ਸਰਕਾਰ ਦਾ ਸਾਥ ਦਈਏ ਤੇ ਕੋਰੋਨਾ ਵਾਇਰਸ ਵਰਗੀ ਗੰਦੀ ਬੀਮਾਰੀ ਨੂੰ ਭਜਾਈਏ। ਪਰਦੀਪ ਸਿੰਘ ਸਾਗਰ ਨੇ ਗਰੀਬ ਅਤੇ ਮਜਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਕਰਨ ਵਾਲੇ ਲੋਕਾਂ ਨੂੰ ਕਿਹਾ ਜੇਕਰ ਤਹਾਨੂੰ ਰਾਸ਼ਨ ਜਾ ਕਿਸੇ ਹੋਰ ਚੀਜ਼ ਦੀ ਜਰੂਰਤ ਹੈ ਤਾਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹਨ।
Total Responses : 267