- ਬੀ ਸੀ 'ਚ ਮੁੜ ਬਣੀ ਐਨ ਡੀ ਪੀ ਦੀ ਸਰਕਾਰ 'ਚ 8 ਪੰਜਾਬੀ ਜਿੱਤੇ
ਸਰੀ , 25 ਅਕਤੂਬਰ 2020 - ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ 'ਚ ਐਨ ਡੀ ਪੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ ਅਤੇ ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਪ੍ਰੀਮੀਅਰ ਹੋਣਗੇ। ਇਨ੍ਹਾਂ ਚੋਣਾਂ ਦੌਰਾਨ 8 ਪੰਜਾਬੀਆਂ ਨੇ ਵੀ ਜਿੱਤ ਦਰਜ ਕੀਤੀ ਹੈ। ਜਿਨ੍ਹਾਂ 'ਚ ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਜ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਉਟਨ), ਰਵੀ ਕਾਹਲੋਂ ( ਨੌਰਥ ਡੈਲਟਾ), ਰਾਜ ਚੌਹਾਨ ( ਬਰਨਬੀ ਐਡਮੰਡਜ), ਐਡਵੋਕੈਟ ਅਮਨਦੀਪ ਸਿੰਘ ( ਰਿਚਮੰਡ ਕਵੀਨਜਬਰੋ), ਰਚਨਾ ਸਿੰਘ (ਸਰੀ-ਗ੍ਰੀਨ ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼) ਦੇ ਨਾਂਅ ਸ਼ਾਮਿਲ ਹਨ।
ਬੀਸੀ ਅਸੈਂਬਲੀ ਚੋਣਾਂ 'ਚ 15 ਹਲਕਿਆਂ ਵਿਚ 22 ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਸਨ। ਇਨ੍ਹਾਂ ਵਿੱਚੋਂ 11 ਉਮੀਦਵਾਰ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ, 9 ਬੀ.ਸੀ. ਲਿਬਰਲ ਪਾਰਟੀ ਵੱਲੋਂ ਅਤੇ 2 ਬੀ.ਸੀ. ਵੀਜ਼ਨ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਸਨ।