← ਪਿਛੇ ਪਰਤੋ
ਕੈਲੀਫੋਰਨੀਆਂ ਦੇ ਹਸਪਤਾਲ ਵਿੱਚ ਐਮਰਜੈਂਸੀ ਕਮਰੇ ਦੇ 44 ਕਰਮਚਾਰੀ ਹੋਏ ਕੋਰੋਨਾ ਪਾਜ਼ੇਟਿਵ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆਂ), 5 ਜਨਵਰੀ 2021: ਅਮਰੀਕੀ ਸੂਬੇ ਕੈਲੀਫੋਰਨੀਆਂ ਵਿੱਚ ਵਾਇਰਸ ਦਾ ਫੈਲਾਅ ਲਗਾਤਾਰ ਜਾਰੀ ਹੈ।ਸੂਬੇ ਵਿੱਚ ਹੋ ਰਹੇ ਹੋਰ ਮਾਮਲਿਆਂ ਦੇ ਨਾਲ ਕੋਰੋਨਾ ਨੇ ਇੱਕ ਹਸਪਤਾਲ ਦੇ 44 ਸਟਾਫ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਹ ਸੈਨ ਜੋਸ ਹਸਪਤਾਲ ਦੇ ਐਮਰਜੈਂਸੀ ਰੂਮ ਸਟਾਫ ਵਿਚਕਾਰ ਕੋਵਿਡ -19 ਦੇ ਫੈਲਣ ਦੀ ਜਾਂਚ ਕਰ ਰਹੇ ਹਨ, ਜਿਸ ਨੇ ਕ੍ਰਿਸਮਸ ਤੋਂ ਲੈ ਕੇ ਹੁਣ ਤੱਕ 44 ਕਰਮਚਾਰੀਆਂ ਨੂੰ ਆਪਣੀ ਲਪੇਟ ਵਿਚ ਲਿਆ ਹੈ। ਹਸਪਤਾਲ ਦੇ ਸਟਾਫ ਦਰਮਿਆਨ ਵਾਇਰਸ ਦੀ ਲਾਗ ਇੱਕ ਕਰਮਚਾਰੀ ਦੁਆਰਾ ਇੱਕ ਹਵਾ ਨਾਲ ਚੱਲਣ ਵਾਲੇ ਪਹਿਰਾਵੇ ਨੂੰ ਪਹਿਨਣ ਦੇ ਬਾਅਦ ਸ਼ੁਰੂ ਹੋਈ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਹਸਪਤਾਲ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਏਰੀਆ ਮੈਨੇਜਰ ਆਇਰੀਨ ਸ਼ਾਵੇਜ਼ ਅਨੁਸਾਰ ਕੈਸਰ ਪਰਮਾਨੈਂਟ ਸੈਨ ਜੋਸ ਐਮਰਜੈਂਸੀ ਵਿਭਾਗ ਦੇ ਕਰਮਚਾਰੀਆਂ ਨੇ 27 ਦਸੰਬਰ ਤੋਂ 1 ਜਨਵਰੀ ਦੇ ਵਿਚਕਾਰ ਟੈਸਟ ਕੀਤੇ ਹਨ ਜੋ ਪਾਜ਼ੇਟਿਵ ਆਏ ਹਨ ਅਤੇ ਵਾਇਰਸ ਨਾਲ ਪ੍ਰਭਾਵਿਤ ਕਰਮਚਾਰੀ ਕੁਆਰੰਟੀਨ ਹੋ ਰਹੇ ਹਨ। ਸ਼ਾਵੇਜ਼ ਅਨੁਸਾਰ ਵਾਇਰਸ ਦੇ ਇਸ ਪ੍ਰਕੋਪ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਗਈ ਹੈ ਅਤੇ ਇਹ ਡਾਕਟਰੀ ਸਹੂਲਤ ਮਰੀਜ਼ਾਂ ਲਈ ਖੁੱਲੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ।
Total Responses : 267