ਚੰਡੀਗੜ੍ਹ, 11 ਜੂਨ 2019 - ਬੀਤੇ 5 ਦਿਨਾਂ ਤੋਂ ਬੋਰਵੈੱਲ 'ਚ ਫਸਿਆ 2 ਸਾਲਾ ਮਾਸੂਮ ਫਤਹਿਵੀਰ ਨੂੰ ਮੰਗਲਵਾਰ ਸਵੇਰੇ ਕੁੰਡੀਆਂ ਤੇ ਰੱਸਿਆਂ ਨਾਲ ਡੂੰਘਾਈ 'ਚੋਂ ਬਾਹਰ ਕੱਢ ਚੰਡੀਗੜ੍ਹ ਪੀਜੀਆਈ ਭੇਜ ਦਿੱਤਾ ਗਿਆ ਸੀ ਜਿਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਪੀਜੀਆਈ 'ਚ ਫਤਹਿਵੀਰ ਦਾ ਪੋਸਟਮਾਰਟਮ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਸਦੀ ਦੇਹ ਨੂੰ ਏਅਰਲਿਫਟ ਕਰ ਸੰਗਰੂਰ ਲਿਜਾਇਆ ਜਾ ਰਿਹਾ।
ਦੱਸ ਦੇਈਏ ਕਿ ਫਤਹਿਵੀਰ ਦੀ ਮੌਤ ਕਾਰਨ ਪੂਰੇ ਪੰਜਾਬ ਦੇ ਲੋਕਾਂ 'ਚ ਭਾਰੀ ਰੋਹ ਹੈ। ਜਿਸ ਕਾਰਨ ਅੱਜ ਮਾਨਸਾ ਸ਼ਹਿਰ ਪੁਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਵੱਲੋਂ ਸੜਕਾਂ 'ਤੇ ਉੱਤਰ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਜਾ ਰਹੀ ਹੈ।