← ਪਿਛੇ ਪਰਤੋ
ਲਾਪਤਾ ਪਾਵਨ ਸਰੂਪ ਮਾਮਲਾ ਜਥੇਦਾਰ ਅਕਾਲ ਤਖਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮੁਜਰਿਮਾਂ ਖਿਲਾਫ ਅਦਾਲਤੀ ਕੇਸ ਲੜਨ ਦਾ ਹੁਕਮ ਅੰਮ੍ਰਿਤਸਰ, 27 ਅਕਤੂਬਰ, 2020 : ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਮੁਜਰਿਮਾਂ ਖਿਲਾਫ ਅਦਾਲਤੀ ਕੇਸ ਲੜਨ ਦਾ ਹੁਕਮ ਦਿੱਤਾ ਹੈ। ਜਥੇਦਾਰ ਵੱਲੋਂ ਸ੍ਰੋਮਣੀ ਕਮੇਟੀ ਪ੍ਰਧਾਨ ਨੂੰ ਬੀਤੇ ਦਿਨ ਇਕ ਪੱਤਰ ਲਿਖ ਕੇ ਇਹ ਹਦਾਇਤ ਕੀਤੀ ਗਈ ਹੈ। ਜਥੇਦਾਰ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਜਿਹੜੇ ਕਰਮਚਾਰੀ ਅਦਾਲਤਾਂ ਵਿਚ ਗਏ ਹਨ, ਉਹਨਾਂ ਖਿਲਾਫ ਪੁਖ਼ਤਾ ਢੰਗ ਨਾਲ ਕੇਸ ਲੜਨ ਤੇ ਕੇਸਾਂ ਦੀ ਨਿਰੰਤਰ ਪੈਰਵਾਈ ਲਈ ਇਕ ਸਬ ਕਮੇਟੀ ਬਣਾਈ ਜਾਵੇ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਦੇ ਮਾਮਲੇ ਵਿਚ ਮੁਜਰਿਮ ਪਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਲਈ ਜਥੇਦਾਰ ਅਕਾਲ ਤਖਤ ਨੂੰ ਅਪੀਲ ਕੀਤੀ ਸੀ ਜਿਸਦੇ ਜਵਾਬ ਵਿਚ ਜਥੇਦਾਰ ਨੇ ਨਵੀਂਆਂ ਹਦਾਇਤਾਂ ਕੀਤੀਆਂ ਹਨ।
Total Responses : 267