-15 ਜਨਵਰੀ ਤੋਂ ਯੂ.ਕੇ ਅਤੇ ਯੂ. ਐਸ. ਏ. ਤੋਂ ਆਉਣ ਵਾਲਿਆਂ ਲਈ ਕਰੋਨਾ ਨੈਗੇਟਿਵ ਟੈਸਟ ਜਰੂਰੀ ਹੋਵੇਗਾ।
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 04 ਜਨਵਰੀ, 2020:-ਨਿਊਜ਼ੀਲੈਂਡ ਦੇ ਵਿਚ ਜਿੱਥੇ ਕੋਵਿਡ-19 ਤੋਂ ਕਮਿਊਨਿਟੀ ਬਚੀ ਹੋਈ ਹੈ ਉਥੇ ਨਵਾਂ ਕਰੋਨਾ ਜਿਸ ਦਾ ਆਗਾਜ਼ ਇੰਗਲੈਂਡ ਤੋਂ ਹੋਇਆ ਹੈ, ਵਧੇਰੇ ਖਤਰਨਾਕ ਦਸਚਤਕ ਦੇਣ ਲਈ ਕਾਹਲਾ ਪਿਆ ਹੈ। ਇਹ ਅਜਿਹਾ ਕਰੋਨਾ ਹੈ ਜੇਕਰ ਇਕ ਵਾਰ ਵਿਸ਼ਵ ਵਿਚ ਫੈਲ ਗਿਆ ਤਾਂ ਵੱਡੀ ਤਬਾਹੀ ਨੂੰ ਜਨਮ ਦੇਵੇਗਾ। ਨਿਊਜ਼ੀਲੈਂਡ ਸਰਕਾਰ ਇਸ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ। ਨਿਊਜ਼ੀਲੈਂਡ ਦੇ ਵਿਚ ਇਸਦੇ 6 ਕੇਸ ਪਹੁੰਚੇ ਹਨ ਜੋ ਮੈਨੇਜਡ ਆਈਸੋਲੇਸ਼ਨ ਦੇ ਵਿਚ ਹਨ। ਮਾਹਿਰਾਂ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਹਫਤਿਆਂ ਦੇ ਵਿਚ ਇਹ ਨਵਾਂ ਕਰੋਨਾ ਬਹੁਤ ਭਿਆਨਕ ਰੂਪ ਲੈ ਸਕਦਾ ਹੈ। ਇਹ ਨਵਾਂ ਕਰੋਨਾ ਸਟ੍ਰੇਨ ਪਹਿਲੇ ਕਰੋਨਾ ਨਾਲੋਂ 50 ਤੋਂ 70% ਤੱਕ ਜਿਆਦਾ ਛੂਤ ਵਾਲੇ ਕੀਟਾਣੂ ਫੈਲਾਉਂਦਾ ਹੈ।
ਜੇਕਰ ਇਹ ਕਮਿਊਨਿਟੀ ਦੇ ਵਿਚ ਫੈਲਦਾ ਹੈ ਤਾਂ ਬਹੁਤ ਨੁਕਸਾਨ ਕਰੇਗਾ ਅਤੇ ਇਸਨੂੰ ਨਿਯੰਤਰਣ ਕਰਨਾ ਔਖਾ ਹੈ। ਜੇਕਰ ਇਹ ਫੈਲ ਗਿਆ ਤਾਂ ਲਾਕਡਾਊਨ ਦੁਬਾਰਾ ਲੱਗ ਸਕਦਾ ਹੈ ਅਤੇ ਸਰਕਾਰ ਨਹÄ ਚਾਹੁੰਦੀ ਕਿ ਅਜਿਹਾ ਸਮਾਂ ਦੁਬਾਰਾ ਆਵੇ। 15 ਜਨਵਰੀ ਤੋਂ ਇੰਗਲੈਂਡ ਅਤੇ ਅਮਰੀਕਾ ਤੋਂ ਨਿਊਜ਼ੀਲੈਂਡ ਆਉਣ ਵਾਲਿਆਂ ਲਈ ਕਰੋਨਾ ਟੈਸਟ ਪਹਿਲਾਂ ਕਰਵਾ ਕੇ ਆਉਣਾ ਜਰੂਰੀ ਹੋਵੇਗਾ ਉਹ ਵੀ 72 ਘੰਟੇ ਪਹਿਲਾਂ। ਇਸ ਤੋਂ ਇਲਾਵਾ ਕਈ ਏਅਰ ਲਾਈਨਾਂ ਅਤੇ ਦੇਸ਼ ਪਹਿਲਾਂ ਹੀ ਇਹ ਟੈਸਟ ਲਾਜ਼ਮੀ ਕਰ ਚੁੱਕੇ ਹਨ। ਇਸ ਵੇਲੇ ਜੋ ਇੰਗਲੈਂਡ ਤੋਂ ਨਿਊਜ਼ੀਲੈਂਡ ਆ ਰਹੇ ਹਨ ਉਹ ਦੋਹਾ ਅਤੇ ਕਤਰ ਰਾਹÄ ਦਾਖਲ ਹੋ ਰਹੇ ਜਿੱਥੇ ਉਹ ਟੈਸਟ ਕਰਵਾਉਣ ਤੋਂ ਬਚ ਜਾਂਦੇ ਹਨ। ਨਿਊਜ਼ੀਲੈਂਡਰ ਜੋ ਕਿ ਯੂ. ਕੇ ਤੋਂ ਇਥੇ ਆਉਣਾ ਚਾਹੁੰਦੇ ਹਨ ਉਹ ਵਾਇਆ ਜਪਾਨ, ਚਾਈਨਾ ਅਤੇ ਹਾਂਗਕਾਂਗ ਤੋਂ ਨਹÄ ਆ ਸਕਦੇ। ਵਾਇਆ ਸਿੰਗਾਪੁਰ ਆਉਂਦੇ ਹਨ ਪਰ ਕਰੋਨਾ ਟੈਸਟ ਨੈਗੇਟਿਵ ਹੋਣਾ ਚਾਹੀਦਾ ਹੈ। ਮਾਹਿਰ ਕਹਿੰਦੇ ਹਨ ਕਿ ਭਾਵੇਂ ਸਾਰੇ ਕਰੋਨਾ ਪੀੜਤ ਮੁੱਢਲੀ ਅਵਸਥਾ ਵਿਚ ਨਹÄ ਫੜੇ ਜਾ ਸਕਦੇ ਪਰ ਫਿਰ ਵੀ ਇਸ ਦੇ ਨਾਲ ਸੁਰੱਖਿਆਂ ਨੂੰ ਇਕ ਹੋਰ ਘੇਰਾ ਮਿਲਦਾ ਹੈ।