ਬਲੈਕ ਫੰਗਸ ਦੇ ਮਰੀਜ਼ਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕੇ ਦੀ ਵੰਡ ਅਤੇ ਕੀਮਤ ਕੀਤੀਆਂ ਗਈਆਂ ਤੈਅ
ਗੌਰਵ ਮਾਣਿਕ
- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਖੋਲ੍ਹੇ ਗਏ ਵੱਖਰੇ ਬੈਂਕ ਖਾਤੇ ਵਿੱਚ ਦਵਾਈ ਲਈ ਕੀਤੀ ਜਾਵੇਗੀ ਅਦਾਇਗੀ
ਫਿਰੋਜ਼ਪੁਰ 11 ਜੂਨ 2021 -- ਸਿਹਤ ਵਿਭਾਗ ਪੰਜਾਬ ਵੱਲੋਂ ਕੋਵਿਡ-19 ਤੇ ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਟੀਕੇ ਦੀ ਵੰਡ ਅਤੇ ਕੀਮਤ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਵੱਖ-ਵੱਖ ਸਿਹਤ ਸੰਭਾਲ ਕੇਂਦਰਾਂ, ਜਿਨ੍ਹਾਂ 'ਚ ਸਰਕਾਰੀ ਤੇ ਨਿੱਜੀ ਕੋਵਿਡ ਕੇਅਰ ਸੈਂਟਰਾਂ ਤੋਂ ਇਲਾਵਾ ਨਿੱਜੀ ਹਸਪਤਾਲਾਂ ਦੇ ਅੰਦਰ ਕੈਮਿਸਟਾਂ ਦੀਆਂ ਦੁਕਾਨਾਂ 'ਚ ਲਿਪੋਸੋਮਲ ਐਮਫੋਟੇਰੀਸਿਨ-ਬੀ 50 ਐਮ.ਜੀ, ਪੋਸਾਕੋਨਾਜ਼ੋਲ ਟੈਬਲਟ 100 ਐਮ. ਜੀ ਅਤੇ ਇਟਰਾਕੋਨਾਜ਼ੋਲ ਕੈਪਸੂਲ 200 ਐਮ.ਜੀ. ਦੀ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਸਕੱਤਰ ਸਿਹਤ-ਕਮ-ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਫਿਰੋਜ਼ਪੁਰ ਦੇ ਸਿਵਲ ਸਰਜਨ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਬਾਬਤ ਸਿਵਿਲ ਸਰਜਨ ਡਾਕਟਰ ਰਾਜਿੰਦਰ ਰਾਜ ਅਤੇ ਏਪੀਡੋਮੋਲੋਜਿਸਟ ਡਾ ਯੁਵਰਾਜ ਨੇ ਦੱਸਿਆ ਕਿ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਲਿਪੋਸੋਮਲ ਐਮਫੋਟੇਰੀਸਿਨ ਬੀ ਟੀਕਾ, ਪੋਸਾਕੋਨਾਜ਼ੋਲ ਟੈਬਲਟ 100 ਐਮ. ਜੀ ਅਤੇ ਇਟਰਾਕੋਨਾਜ਼ੋਲ ਕੈਪਸੂਲ 200 ਐਮ. ਜੀ. ਦੀ ਸਪਲਾਈ, ਜਿਸ ਕੀਮਤ 'ਤੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ, ।
ਇਸ ਤਰ੍ਹਾਂ ਐਬੀਸਮ 50 ਇੰਜ, ਮੇਲਾਨ ਕੰਪਨੀ ਵੱਲੋਂ ਨਿਰਮਿਤ ਇਸ ਲਿਪੋਸੋਮਲ ਐਮਫੋਟੇਰੀਸਿਨ ਬੀ, 50 ਐਮ.ਜੀ. ਦੇ ਟੀਕੇ ਦੀ ਕੀਮਤ 5950 ਰੁਪਏ, ਪੋਸਾਵਨ, ਐਮ. ਐਸ. ਐਨ. ਕੰਪਨੀ ਵੱਲੋਂ ਨਿਰਮਿਤ ਪੋਸਾਕੋਨਾਜ਼ੋਲ ਟੈਬਲਟ 100 ਐਮ. ਜੀ. 437.50 (ਪ੍ਰਤੀ ਟੈਬਲਟ) ਅਤੇ ਇੰਟਰਾਜ਼ੋਲ, ਲੁਪਿਨ ਕੰਪਨੀ ਵੱਲੋਂ ਨਿਰਮਿਤ ਇਟਰਾਕੋਨਾਜ਼ੋਲ ਕੈਪਸੂਨ 200 ਐਮ.ਜੀ. 141 ਰੁਪਏ (10 ਕੈਪਸੂਲ) ਹੋਵੇਗੀ ਅਤੇ 12 ਫ਼ੀਸਦੀ ਜੀ. ਐਸ. ਟੀ. ਵੱਖਰਾ ਲਿਆ ਜਾਵੇਗਾ ।
ਬਲੈਕ ਫੰਗਸ ਵਿੱਚ ਵਰਤੀ ਜਾਣ ਵਾਲੀ ਦਵਾਈ ਲੋੜ ਅਨੁਸਾਰ ਪਹਿਲਾਂ ਹਸਪਤਾਲ ਆਪਣਾ ਆਰਡਰ ਸਿਹਤ ਵਿਭਾਗ ਨੂੰ ਪਾਵੇਗਾ ਅਤੇ ਉਸ ਦੀ ਵੈਰੀਫਿਕੇਸ਼ਨ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਪਾਸੋਂ ਕੀਤੀ ਜਾਵੇਗੀ ਅਤੇ ਸਹੀ ਪਾਣ ਤੇ ਉਸ ਦੀ ਰਿਪੋਰਟ ਸਿਹਤ ਵਿਭਾਗ ਨੂੰ ਦੇ ਦਿੱਤੀ ਜਾਵੇਗੀ ਤਾਂ ਜ਼ਰੂਰਤਮੰਦ ਨੂੰ ਦਵਾਈ ਮਿਲ ਸਕੇਗੀ ਇਸ ਲਈ ਇਨ੍ਹਾਂ ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਕੋਵਿਡ ਕੇਅਰ ਸੈਂਟਰਾਂ 'ਚ ਸਪਲਾਈ ਹੋਣ ਵਾਲੇ ਟੀਕੇ ਦੀ ਨਿਰਧਾਰਿਤ ਕੀਮਤ ਦੀ ਅਦਾਇਗੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਖੋਲ੍ਹੇ ਗਏ ਵੱਖਰੇ ਬੈਂਕ ਖਾਤੇ ਵਿੱਚ ਸਿੱਧੀ ਪਾਈ ਜਾਵੇਗੀ।