ਬਾਗ਼ੀ ਮਝੈਲਾਂ ਵੱਲੋਂ ਨਵਾਂ ਅਕਾਲੀ ਦਲ ਕਾਇਮ ਕਰਨ ਦਾ ਐਲਾਨ
ਅੰਮ੍ਰਿਤਸਰ ,2 ਦਸੰਬਰ ,2018 :
ਬਾਗ਼ੀ ਅਕਾਲੀ ਨੇਤਾਵਾਂ ਵੱਲੋਂ ਜਾਰੀ ਕੀਤੇ ਬਿਆਨ ਦਾ ਮੂਲ : ( pdf ਵੀ ਅਟੈਚ ਹੈ )
ਪੰਜਾਬ ਹਿਤੈਸ਼ੀਆਂ ਨੂੰ ਹਲੂਣਾ ਪੰਜਾਬ ਦੀ ਅਣਖ ਤੇ ਗੈਰਤ ਦੇ ਅਲੰਬਰਦਾਰੋ। ਗੁਰੂ ਫਤਹਿ ਪ੍ਰਵਾਨ ਕਰੋ । ਪੰਜਾਬ ਅਤੇ ਪੰਥ ਦਰਦੀਆਂ ਵਲੋਂ 1920 ਵਿਚ ਸa੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨ ਤੋਂ ਬਾਦ ਇਸ ਪਾਰਟੀ ਨੇ ਜਿਥੇ ਪੰਜਾਬ, ਪੰਜਾਬੀ , ਪੰਜਾਬੀਅਤ ਅਤੇ ਸਮਾਜ ਦੇ ਦੱਬੇ_ਕੁਚਲੇ ਅਤੇ ਲਤਾੜੇ ਵਰਗ ਦੀ ਬਿਹਤਰੀ ਲਈ ਆਵਾਜa ਬੁਲੰਦ ਕੀਤੀ ਉਥੇ ਮਹੰਤਾਂ ਤੇ ਕੌਮ ਦੇ ਗੱਦਾਰਾਂ ਕੋਲੋਂ ਪਵਿੱਤਰ ਗੁਰਧਾਮਾਂ ਨੂੰ ਮੁਕਤ ਕਰਵਾ ਕੇ ਪੰਥਕ ਮਾਣ_ ਮਰਿਯਾਦਾ ਨੂੰ ਬਹਾਲ ਕੀਤਾ। ਅਜaਾਦੀ ਤੋਂ ਬਾਦ ਦੇਸa ਦੀ ਵਾਗਡੋਰ ਸੰਭਾਲਣ ਵਾਲੀਆਂ ਕੇਂਦਰ ਦੀਆਂ ਸਮੇਂ_ਸਮੇਂ ਬਣੀਆਂ ਕਾਂਗਰਸੀ ਸਰਕਾਰਾਂ ਵਲੋਂ ਪੰਜਾਬ ਨਾਲ ਕੀਤੀ ਜਾਣ ਵਾਲੀ ਬੇਇਨਸਾਫੀ ਤੇ ਧੱਕੇਸaਾਹੀ ਦੇ ਖਿਲਾਫ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਪੰਜਾਬੀ ਸੂਬਾ ਮੋਰਚਾ,ਦੇਸa ਵਿਚ ਐਮਰਜੈਂਸੀ ਦੇ ਖਿਲਾਫ 1975 ਵਿਚ ਮੋਰਚਾ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਧਰਮਯੁੱਧ ਮੋਰਚਾ ਲਗਾ ਕੇ ਲਹੂ ਡੋਲਵਾਂ ਸੰਘਰਸa ਕੀਤਾ। ਪੰਜਾਬ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਕਰਕੇ ਹੀ ਪੰਜਾਬ ਦੇ ਲੋਕਾਂ ਨੇ 2007 ਅਤੇ 2012 ਵਿਚ ਲਗਾਤਾਰ 10 ਸਾਲ ਪੰਜਾਬ ਦੀ ਵਾਗਡੋਰ ਸa੍ਰੋਮਣੀ ਅਕਾਲੀ ਦਲ ਨੂੰ ਸੌਂਪੀ ਤਾਂ ਜੋ ਪੰਜਾਬ ਅਤੇ ਪੰਥ ਨੂੰ ਦਰਪੇਸa ਮਸਲਿਆਂ ਦਾ ਕੋਈ ਸਥਾਈ ਹੱਲ ਨਿਕਲ ਸਕੇ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਅਰਸੇ ਦੌਰਾਨ ਸੱਤਾ ਵਿਚ ਰਹਿੰਦਿਆਂ ਪਾਰਟੀ ਅਤੇ ਸਰਕਾਰ 'ਤੇ ਕਾਬਜa ਬਾਦਲ ਤੇ ਮਜੀਠੀਆ ਪਰਿਵਾਰਾਂ ਨੇ ਸaਹੀਦਾਂ ਦੀ ਜਥੇਬੰਦੀ ਸa੍ਰੋਮਣੀ ਅਕਾਲੀ ਦਲ ਦੇ ਸਿਧਾਤਾਂ ਤੋਂ ਪਾਸਾ ਵੱਟਦਿਆਂ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਵਿਸਾਰ ਕੇ ਆਪਣੇ ਨਿੱਜੀ ਹਿੱਤਾਂ ਨ ੂੰ ਤਰਜੀਹ ਦੇਣੀ ਸੁਰੂ ਕਰ ਦਿੱਤੀ। ਉਹ ਕਾਂਗਰਸ ਪਾਰਟੀ ਜਿਸਦੀ ਪੰਜਾਬ ਪ੍ਰਤੀ ਸੋਚ ਹਮੇਸaਾ ਹੀ ਨਕਾਰਾਤਮਕ ਰਹੀ ਅਤੇ ਜਿਸਨੇ ਸਾਡੇ ਸਰਵਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦਾ ਪਾਪ ਕੀਤਾ ਉਸ ਨਾਲ ਆਪਣੇ ਰਾਜ ਦੌਰਾਨ ਇਕ_ਦੂਜੇ ਨੂੰ ਬਚਾਉਣ ਦੀ ਅੰਦਰਖਾਤੇ ਸੰਧੀ ਕਰਕੇ ਕਾਂਗਰਸ ਕੋਲ ਪੰਜਾਬ ਤੇ ਪੰਥਕ ਮਸਲੇ ਗਿਰਵੀ ਰੱਖ ਦਿੱਤੇ। ਸੱਤਾ ਦੇ ਨਸaੇ ਵਿਚ ਚੂਰ ਹੋ ਕੇ ਸਰਕਾਰ 'ਤੇ ਕਾਬਜa ਦੋਵੇਂ ਪਰਿਵਾਰਾਂ ਵਲੋਂ ਕੇਬਲ,ਸaਰਾਬ,ਰੇਤ,ਟਰਾਂਸਪੋਰਟ ਤੇ ਭੂ ਮਾਫੀਆ ਬਣਾ ਕੇ ਪੰਜਾਬ ਦੀ ਨਾਦਰਸaਾਹੀ ਲੁੱਟ_ਖਸੁੱਟ ਕੀਤੀ ਅਤੇ ਪੰਜਾਬ ਵਿਚ ਗੁੰਡਾ ਅਨਸਰਾਂ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸaਹਿਰ ਦਿੱਤੀ। ਜਦ ਪੰਜਾਬ ਦੇ ਲੋਕ 10 ਸਾਲਾਂ ਦੇ ਔਰੰਗਜੇaਬੀ ਰਾਜ ਤੋਂ ਤੰਗ ਆ ਕੇ ਇੱਕਜੁੱਟ ਹੋਣ ਲੱਗੇ ਤਾਂ ਸੱਤਾ ਭੁੱਖ ਦੀ ਪੂਰਤੀ ਅਤੇ ਕੁਰਸੀ ਨੂੰ ਬਰਕਰਾਰ ਰੱਖਣ ਲਈ ਬਾਦਲ ਪਰਿਵਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚਣ ਵਾਲੇ ਪਾਖੰਡੀ ਸਾਧ ਨਾਲ ਸਾਂਝ ਪਾ ਲਈ।ਉਹ ਪਾਖੰਡੀ ਸਾਧ ਜਿਸਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਸਾਂਝ ਨਾ ਰੱਖਣ ਦਾ ਹੁਕਮਨਾਮਾ ਜਾਰੀ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਾਧ ਨੂੰ ਬਿਨਾ ਮੰਗਿਆ ਮੁਆਫੀ ਦੇ ਕੇ ਜਦ ਬਾਦਲ ਤੇ ਮਜੀਠੀਆ ਦੋਹਾਂ ਪਰਿਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਵੰਗਾਰਿਆ ਤੇ ਬਰਗਾੜੀ ਵਿਖੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸaਾਤਮਈ ਧਰਨਾ ਦੇ ਰਹੀਆਂ ਜਥੇਬੰਦੀਆਂ 'ਤੇ ਗੋਲੀ ਚਲਾ ਕੇ 2 ਨਿਹੱਥੇ ਸਿੱਖ ਨੌਜਵਾਨਾਂ ਨੂੰ ਸaਹੀਦ ਕਰਨ ਵਾਲੀ ਲੀਡਰਸਿaਪ ਨੇ ਜਲ੍ਹਿਆਂਵਾਲੇ ਬਾਗ ਦਾ ਸਾਕਾ ਮੁੜ ਦੁਹਰਾ ਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ। ਅਸੀਂ ਦੋਵੇਂ ਹ ੱਥ ਜੋੜ ਕੇ ਸਮੂਹ ਪੰਜਾਬੀਆਂ ਤੋਂ ਮੁਆਫੀ ਮੰਗਦੇ ਹਾਂ ਕਿ ਸੱਤਾ ਵਿਚ ਰਹਿੰਦਿਆਂ ਭਾਵੇਂ ਅਸੀਂ ਪਾਰਟੀ ਦੇ ਅੰਦਰ ਰਹਿ ਕੇ ਹਰ ਲੋਕ ਤੇ ਪੰਥ ਵਿਰੋਧੀ ਫੈਸਲੇ ਦੀ ਵਿਰੋਧਤਾ ਕੀਤੀ ਪਰ ਸਾਨੂੰ ਉਦੋਂ ਹੀ ਆਪਣੀ ਗੱਲ ਲੋਕਾਂ ਦੀ ਕਚਿਹਰੀ ਵਿਚ ਰੱਖਣੀ ਚਾਹੀਦੀ ਸੀ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸaਸa ਸਦਕਾ ਜਦ ਸਾਡੀ ਅੰਤਰ ਆਤਮਾ ਨੇ ਸਾਨੂੰ ਹਲੂਣਿਆਂ ਤਾਂ ਅਸੀਂ ਆਪਣੀ ਗੱਲ ਪ੍ਰੈਸ ਰਾਹੀਂ ਲੋਕਾਂ ਅੱਗੇ ਰੱਖੀ। ਉਕਤ ਸਭ ਦੇ ਮੱਦੇਨਜaਰ ਸਾਡੀ ਸਮੂਹ ਦੇਸa ਵਿਦੇਸa ਦੇ ਕੋਨੇ ਕੋਨੇ ਵਿਚ ਬੈਠੇ ਪੰਜਾਬੀਆਂ ਅਤੇ ਪੰਥ ਦਰਦੀਆਂ ਦੇ ਚਰਨਾਂ ਵਿਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਉ ਆਪਣੀ ਮਾਂ ਪਾਰਟੀ ਸa੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਸਾਰੋਕਾਰਾਂ ਦੇ ਨਜaਰੀਏ ਤੋਂ ਮੁੜ ਸੁਰਜੀਤ ਕਰੀਏ । ਇਸ ਮੰਤਵ ਦੀ ਪੂਰਤੀ ਲਈ ਅਸੀਂ ਝੋਲੀ ਅੱਡ ਕੇ ਪੰਜਾਬ ਦੇ ਹਰ ਘਰ ਦਾ ਕੁੰਡਾ ਖੜਕਾਵਾਂਗੇ ਤਾਂ ਕਿ ਸaਹੀਦਾਂ ਦੀ ਜਥੇਬੰਦੀ ਸa੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਪੰਜਾਬ ਨੂੰ ਫਿਰ ਤੋਂ ਦੇਸa ਦਾ ਪਹਿਲੇ ਨੰਬਰ ਦਾ ਸੂਬਾ ਬਣਾ ਸਕੀਏ। ਪੰਥ ਦਰਦੀ ਜੋ ਬਾਦਲ ਪਰਿਵਾਰ ਤੋਂ ਸਤਾਏ ਘਰਾਂ੍ਹ ਵਿਚ ਬੈਠੇ ਹਨ ਅਤੇ ਜੋ ਇਸ ਪਰਿਵਾਰ ਦੀ ਲੁੱਟ ਖਸੁੱਟ ਦੇ ਖਿਲਾਫ ਆਵਾਜa ਬੁਲੰਦ ਕਰਦੇ ਰਹੇ ਹਨ ਅਸੀਂ ਉਨ੍ਹਾਂ ਕੋਲ ਵੀ ਜਾਵਾਂਗੇ। ਅਸੀਂ ਪੰਜਾਬ ਪ੍ਰਤੀ ਦਿਲ ਵਿਚ ਦਰਦ ਰੱਖਣ ਵਾਲੇ ਦੂਜੀਆਂ ਪਾਰਟੀਆਂ ਤੇ ਸਮੂਹ ਪੰਥਕ ਜਥੇਬੰਦੀਆਂ ਤੱਕ ਵੀ ਪਹੁੰਚ ਕਰਾਂਗੇ ਕਰਕੇ ਉਨ੍ਹਾਂ ਨੂੰ ਸa੍ਰੋਮਣੀ ਅਕਾਲੀ ਦਲ ਵਿਚ ਆਉਣ ਦੀ ਬੇਨਤੀ ਕਰਾਂਗੇ ਤੇ ਸa੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ 'ਤੇ ਲੈ ਕੇ ਜਾਵਾਂਗ
ਵੀਡੀਓ ਵੀ ਦੇਖੋ
https://m.facebook.com/story.php?story_fbid=763815167285419&id=207350255945788