← ਪਿਛੇ ਪਰਤੋ
ਨਿਰੰਕਾਰੀ ਗਰਨੇਡ ਹਮਲੇ ਚ ਦੂਜਾ ਦੋਸ਼ੀ ਵੀ ਕਾਬੂ -
ਚੰਡੀਗੜ੍ਹ 24 ਨਵੰਬਰ , 2018 ; ਪੰਜਾਬ ਦੇ ਡੀ ਜੀ ਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਅੰਮ੍ਰਿਤਸਰ ਗ੍ਰੇਨੇਡ ਹਮਲੇ ਦੇ ਦੂਜੇ ਮੁਲਜ਼ਮ ਅਵਤਾਰ ਸਿੰਘ ਦੀ ਵੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਡੀ.ਜੀ.ਪੀ. ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਅਵਤਾਰ ਸਿੰਘ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।ਉਸ ਕੋਲੋਂ ਵਾਰਦਾਤ ਵੇਲੇ ਵਰਤੇ ਗਏ ਹਥਿਆਰ 32 ਬੋਰ ਦੀ ਪਿਸਤੌਲ ਅਤੇ 25 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੂਜਾ ਮੁਲਜ਼ਮ ਅਵਤਾਰ ਸਿੰਘ ਚੱਕ ਮਿਸ਼ਰੀ ਖ਼ਾਨ (ਅੰਮ੍ਰਿਤਸਰ) ਦਾ ਵਾਸੀ ਹੈ।ਇਹ ਦੋਵੇਂ ਨੌਜਵਾਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁੰਨ ਹਨ। ਗ੍ਰਿਫ਼ਤਾਰ ਕੀਤਾ ਗਿਆ ਪਹਿਲਾ ਮੁਲਜ਼ਮ ਬਿਕਰਮਜੀਤ ਸਿੰਘ ਧਾਲੀਵਾਲ ਦਾ ਰਹਿਣ ਵਾਲਾ ਹੈ. ਅਰੋੜਾ ਨੇ ਇਹ ਵੀ ਦੱਸਿਆ ਕਿ ਇਸ ਹਮਲੇ ਚ ਇੱਟਲੀ ਚ ਵੱਸੇ ਇੱਕ ਹੋਰ ਦੋਸ਼ੀ ਪਰਮਜੀਤ ਸਿੰਘ ਬਾਬਾ ਦਾ ਵੀ ਰੋਲ ਸਾਹਮਣੇ ਆਇਆ ਹੈ . ਉਹ ਅੰਮ੍ਰਿਤਸਰ ਦਾ ਵਾਸੀ ਹੈ . ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।ਡੀ.ਜੀ.ਪੀ. ਨੇ ਦੱਸਿਆ ਕਿ ਪਾਕਿਸਤਾਨ ‘ਚ ਬੈਠਾ ਜਾਵੇਦ ਨਾਂਅ ਦਾ ਵਿਅਕਤੀ ਦੋਵਾਂ ਦਾ ਹੋਲਡਰ ਹੈ। 18 ਨਵੰਬਰ ਨੂੰ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲਾ ਹੋਇਆ ਸੀ ਜਿਸ ਵਿੱਚ 3 ਦੀ ਮੌਤ ਹੋ ਗਈ ਸੀ ਅਤੇ 20 ਲੋਕ ਜ਼ਖ਼ਮੀ ਹੋਏ ਸਨ।
Total Responses : 267