- ਦੋ ਸਾਲਾਂ ਵਿਚ ਅਸੀਂ ਮਨੁੱਖਤਾ ਦੀ ਸੇਵਾ ਲਈ ਅਜਿਹੇ ਕੰਮ ਕੀਤੇ ਜਿਸ ਬਾਰੇ ਕਦੇ ਦੇਸ਼ ਵਿਚ ਕਿਸੇ ਨੇ ਸੋਚਿਆ ਵੀ ਨਹੀਂ ਸੀ : ਸਿਰਸਾ, ਕਾਲਕਾ
ਨਵੀਂ ਦਿੱਲੀ, 4 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਅੱਜ ਇਥੇ ਵਾਰਡ ਨੰਬਰ 6 ਵਿਚ ਸ਼ਕਤੀ ਨਗਰ ਵਿਚ ਅਕਾਲੀ ਦਲ ਦੇ ਉਮੀਦਵਾਰ ਹਰਵਿੰਦਰ ਸਿੰਘ ਕੇ ਪੀ ਅਤੇ ਹਰੀ ਨਗਰ ਵਿਚ ਪਾਰਟੀ ਉਮੀਦਵਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਦੇ ਵਾਰਡ ਵਿਚ ਅਕਾਲੀ ਦਲ ਦੇ ਚੋਣ ਦਫਤਰਾਂ ਦਾ ਉੋਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਹਰਵਿੰਦਰ ਸਿੰਘ ਕੇ ਪੀ ਨੇ ਪਿਛਲੇ ਸਮੇਂ ਦੌਰਾਨ ਇਲਾਕੇ ਦੇ ਲੋਕਾਂ ਦੀ ਜੋ ਸੇਵਾ ਕੀਤੀ ਹੈ,ਉਸਦੀ ਜਿੰਨੀ ਵਡਿਆਈ ਕੀਤੀ ਜਾਵੇ ਥੋੜੀ ਹੈ। ਉਹਨਾਂ ਕਿਹਾ ਕਿ ਵਾਰਡ ਦੀ ਸੰਗਤ ਸ੍ਰੀ ਕੇ ਪੀ ਨਾਲ ਨਿੱਜੀ ਤੌਰ ’ਤੇ ਜੁੜੀ ਹੈ ਤੇ ਹਰ ਪਰਿਵਾਰ ਉਹਨਾਂ ਦਾ ਆਪਣਾ ਪਰਿਵਾਰ ਹੈ।
ਇਸੇ ਤਰੀਕੇ ਹਰੀ ਨਗਰ ਵਿਚ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਜਸਪ੍ਰੀਤ ਸਿੰਘ ਵਿੱਕੀ ਮਾਨ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ। ਉਹਨਾਂ ਨੂੰ ਉਸ ਸੀਟ ਤੋਂ ਚੋਣ ਲੜਨ ਦਾ ਮੌਕਾ ਮਿਲ ਰਿਹਾ ਹੈ ਕਿ ਜਿਸ ਸੀਟ ਤੋਂ ਚੋਣ ਲੜਨ ਦਾ ਮੌਕਾ ਮਿਲ ਰਿਹਾ ਹੈ ਜਿਸਨੇ ਦਿੱਲੀ ਤੋਂ ਲੈ ਕੇ ਦੇਸ਼ ਤੱਕ ਸੇਵਾ ਕੀਤੀ ਹੈ।
ਉਹਨਾਂ ਦੱਸਿਆ ਕਿ ਜਥੇਤਾਰ ਅਵਤਾਰ ਸਿੰਘ ਹਿੱਤ ਨੇ ਆਪ ਵਿੱਕੀ ਮਾਨ ਤੇ ਇਸ ਵਰਗੇ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਗੱਲ ਆਪ ਰੱਖੀ ਹਾਲਾਂਕਿ ਸ੍ਰ ਸੁਖਬੀਰ ਸਿੰਘ ਬਾਦਲ ਨੇ ਤਾਂ ਐਲਾਨ ਕਰ ਦਿੱਤਾ ਸੀ ਕਿ ਜਥੇਦਾਰ ਅਵਤਾਰ ਹਿੱਤ ਹੀ ਚੋਣ ਲੜਨਗੇ।
ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਅੱਜ ਦਿੱਲੀ ਕਮੇਟੀ ਦਾ ਕੱਦ ਸਰਕਾਰ ਤੋਂ ਵੀ ਉੱਚਾ ਹੋ ਗਿਆ ਹੈ। ਅੱਜ ਦੇਸ਼ ਦੇ ਕਿਸੇ ਵਿਅਕਤੀ ਦੀ ਹਿੰਮਤ ਨਹੀਂ ਕਿ ਸਾਡੇ ਕਿਸੇ ਭਰਾ ਨਾਲ ਕੋਈ ਧੱਕਾ ਕਰ ਸਕੇ। ਉਹਨਾਂ ਕਿਹਾ ਕਿ ਲੋਕਾਂ ਦਾ ਅੱਜ ਵਿਸ਼ਵਾਸ ਬਣ ਗਿਆ ਹੈ ਕਿ ਜੇਕਰ ਸਾਡੇ ’ਤੇ ਕੋਈ ਭੀੜ ਪਈ ਤਾਂ ਦਿੱਲੀ ਕਮੇਟੀ ਸਾਡੇ ਨਾਲ ਸਿਰਫ ਡੱਟ ਕੇ ਹੀ ਖੜੀ ਹੀ ਨਹੀਂ ਹੋਵੇਗੀ ਬਲਕਿ ਸਾਨੂੰ ਕੱਢ ਕੇ ਵੀ ਲਿਆਵੇਗੀ।
ਉਹਨਾਂ ਕਿਹਾ ਕਿ 26 ਜਨਵਰੀ ਤੇ ਇਸ ਤੋਂ ਬਾਅਦ ਇੰਨੀ ਦਹਿਸ਼ਤ ਫੈਲਾਈ ਗਈ ਤੇ ਸਾਡੇ ਪ੍ਰਤੀ ਬਹੁਤ ਮੰਦੀ ਭਾਵਨਾ ਪੈਦਾ ਕੀਤੀ ਗਈ। ਉਸ ਵੇਲੇ ਸਿਰਫ ਦਿੱਲੀ ਗੁਰਦੁਆਰਾ ਕਮੇਟੀ ਡੱਟ ਕੇ ਆਪਣੇ ਭਰਾਵਾਂ ਨਾਲ ਖੜੀ ਹੋਈ ਤੇ ਹਰ ਇਕ ਦੀ ਜ਼ਮਾਨਤ ਕਰਵਾਈ।
ਉਹਨਾਂ ਕਿਹਾ ਕਿ ਸਿਰਫ ਦੋ ਸਾਲਾਂ ਦੇ ਸਮੇਂ ਅੰਦਰ ਅਸੀਂ ਅਜਿਹਾ ਕਰ ਕੇ ਵਿਖਾਇਆ ਹੈ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਕਿਹਾ ਕਿ ਦੋ ਸਾਲਾਂ ਵਿਚੋਂ ਵੀ ਇਕ ਸਾਲ ਕੋਰੋਨਾ ਕਾਲ ਵਿਚ ਲੰਘ ਗਿਆ। ਉਹਨਾਂ ਕਿਹਾ ਕਿ ਅਸੀਂ ਉਹ ਕੰਮ ਕੀਤੇ ਹਨ ਜੋ ਪਹਿਲਾਂ ਦੇਸ਼ ਅੰਦਰ ਕੋਈ ਕਰ ਨਾ ਸਕਿਆ ਹੋਵੇ। ਉਹਨਾਂ ਕਿਹਾ ਕਿ ਭਾਵੇਂ ਬੰਗਲਾ ਸਾਹਿਬ ਦੀ ਰਸੋਈ ਦੀ ਗੱਲ ਕਰ ਲਵੋ, ਭਾਵੇਂ 50 ਰੁਪਏ ਵਾਲੇ ਐਮ ਆਰ ਆਈ ਸੈਂਟਰ ਦੀ, ਭਾਵੇਂ ਮੋਤੀ ਬਾਗ ਸਾਹਿਬ ਵਿਚ ਲੰਗਰ ਹਾਲ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਚ ਲੰਗਰ ਹਾਲ ਤੇ ਰਸੋਈ ਨੂੰ ਅਤਿ ਆਧੁਨਿਕ ਬਣਾਇਆ। ਉਹਨਾਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ 20 ਸਾਲ ਤੋਂ ਲਟਕ ਰਿਹ ਸੀ ਪਰ ਅਸੀਂ ਇਥੇ ਦੇਸ਼ ਦਾ ਸਭ ਤੋਂ ਵੱਡਾ 100 ਬਿਸਤਰਿਆਂ ਵਾਲਾ ਮੁਫਤ ਕਿਡਨੀ ਡਾਇਲਸਿਸ ਹਸਪਤਾਲ ਖੋਲਿਆ। ਉਹਨਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਬਣਾਏ ਬਾਲਾ ਪ੍ਰੀਤਮ ਦਵਾਖਾਨਿਆਂ ਵਿਚ ਅੱਜ 10 ਤੋਂ 90 ਫੀਸਦੀ ਸਸਤੀਆਂ ਦਵਾਈਆਂ ਮਿਲ ਰਹੀਆਂ ਹਨ ਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਅਵਤਾਰ ਸਿੰਘ ਹਿੱਤ, ਹਰਵਿੰਦਰ ਸਿੰਘ ਕੇ ਪੀ, ਜਸਪ੍ਰੀਤ ਸਿੰਘ ਵਿੱਕੀ ਮਾਨ, ਅਮਰਜੀਤ ਸਿੰਘ ਪੱਪੂ ਤੇ ਹੋਰ ਸਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।