ਮਾਰਚ ਅਪ੍ਰੈਲ 'ਚ ਸੇਵਾ ਮੁਕਤ ਹੋ ਵਾਲੇ ਪੁਲਿਸ ਕਰਮੀਆਂ / ਹੋਮ ਗਾਰਡਜ਼ ਦੇ ਸੇਵਾ ਕਾਲ 'ਚ ਵਾਧਾ
ਚੰਡੀਗੜ੍ਹ , 31 ਮਾਰਚ , 2020 : ਪੰਜਾਬ ਸਰਕਾਰ ਨੇ ਮਾਰਚ ਅਤੇ ਅਪ੍ਰੈਲ ਵਿਚ ਸੇਵਾ ਮੁਕਤ ਹੋ ਰਹੇ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੇਵਾ ਕਾਲ ਵਿਚ 31 ਮਈ , 2020 ਤੱਕ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ .ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਮ ਮਹਿਕਮੇ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਜਿਨ੍ਹਾਂ ਪੁਲਿਸ ਕਰਮੀਆਂ ਦੀ ਸੇਵਾ ਮੁਕਤੀ 31 ਮਾਰਚ ਜਾਂ ਇਸ ਤੋਂ ਬਾਅਦ ਵੀ ਹੋਣ ਵਾਲੀ ਸੀ ਉਹ 31 ਮਈ , 2020 ਤੱਕ ਸੇਵਾ ਵਿਚ ਰਹਿਣਗੇ .ਇਹ ਹੁਕਮ ਉਨ੍ਹਾਂ ਪੁਲਿਸ ਕਰਮੀਆਂ / ਅਧਿਕਾਰੀਆਂ ਤੇ ਵੀ ਲਾਗੂ ਹੋਣਗੇ ਜਿਨ੍ਹਾਂ ਦੀ ਸੇਵਾ ਮੁਕਤੀ ਦੇ ਹੁਕਮ ਇਸ ਮਹੀਨੇ ਹੋ ਚੁੱਕੇ ਸਨ .