ਚੰਡੀਗੜ੍ਹ, 28 ਮਈ 2020 - ਟਿੱਡੀ ਦਲ ਦੀ ਰਾਜਸਥਾਨ ਜ਼ਰੀਏ ਸੰਭਾਵੀ ਆਮਦ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਹਾਈ ਅਲਰਟ 'ਤੇ ਆ ਗਈਆਂ ਹਨ। ਹਰਿਆਣਾ ਅਤੇ ਪੰਜਾਬ ਦੀਆਂ ਹੱਦਾਂ ਤੋਂ ਕਰੀਬ 50 ਕਿੱਲੋਮੀਟਰ ਪਿਛਾਂਹ ਹਨੂਮਾਨਗੜ੍ਹ ਜ਼ਿਲ੍ਹੇ ਦੇ ਗੋਲੂਵਾਲਾ, ਡਬਲੀ ਰਾਠਾਨ, ਜੋੜਕੀਆਂ, ਚੰਦੜਾਂ ਸਮੇਤ ਹੋਰਨਾਂ ਪਿੰਡਾਂ 'ਚ ਟਿੱਡੀ ਦਲਾਂ ਦੇ ਦੋ ਝੁੰਡ ਪੁੱਜ ਵਿਚਰ ਹਨ। ਜਿੱਥੇ ਉਸ ਨੇ ਨਰਮੇ ਸਮੇਤ ਹੋਰਨਾਂ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਅਨੁਸਾਰ ਅੱਜ ਰਾਜਸਥਾਨ ਤੋਂ ਹਵਾਵਾਂ ਦਾ ਰੁੱਖ ਉੱਤਰ-ਪੱਛਮ ਵੱਲ ਹੈ। ਜੋ ਕਿ ਪੰਜਾਬ ਲਈ ਵਧੇਰੇ ਦਾ ਖ਼ਤਰੇ ਦਾ ਸੰਕੇਤ ਹੈ। ਆਗਾਮੀ ਘੰਟਿਆਂ ਤੱਕ ਟਿੱਡੀ ਦਲ ਦੇ ਪੰਜਾਬ ਦੀਆਂ ਹੱਦਾਂ 'ਚ ਦਾਖ਼ਲ ਹੋਣ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਤੰਤਰ ਅਤੇ ਵਿਭਾਗੀ ਟੀਮਾਂ ਹੱਦਾਂ 'ਤੇ ਪੁੱਜ ਕੇ ਹਮਲੇ ਨਾਲ ਨਜਿੱਠਣ ਲਈ ਮੋਰਚਾਬੰਦੀ ਕੀਤੀ ਹੋਈ ਹੈ।
ਇੱਕ ਪਾਸੇ ਕੋਰੋਨਾ ਨੇ ਜਿਥੇ ਸਰਕਾਰਾਂ ਅਤੇ ਅਫਸਰਾਂ ਨੂੰ ਪ੍ਰੇਸ਼ਨੀ 'ਚ ਪਾਇਆ ਹੈ ਉਥੇ ਹੀ ਹੁਣ ਟਿੱਡੀ ਦਲ ਨੇ ਨੱਕ 'ਚ ਦਮ ਕਰ ਰੱਖਿਆ ਹੈ। ਜਿਸ ਨਾਲ ਨਜਿੱਠਣ ਲਈ ਅਫਸਰਾਂ ਵੱਲੋਂ ਆਪਣੇ ਕੋਲ ਕਲੋਰੋਪੈਰੀਫਾਸ 20 ਫ਼ੀਸਦੀ ਅਤੇ ਲੈਮਡਾ 2.5 ਦੀਆਂ ਕੈਂਨੀਆਂ ਰੱਖੀਆਂ ਜਾ ਰਹੀਆਂ ਨੇ।